ਡਾਟਾ ਚੋਰੀ ਮਾਮਲੇ ''ਤੇ ਬੋਲੇ ਸੁਰਜੇਵਾਲਾ ਬੋਲੇ ''ਉਲਟਾ ਚੋਰ ਕੋਤਵਾਲ ਕੋ ਡਾਂਟੇ''

11/02/2019 12:44:44 AM

ਨਵੀਂ ਦਿੱਲੀ — ਇਜ਼ਰਾਇਲ ਦੇ ਸਪਾਈਵੇਅਰ ਪੇਗਾਸਸ ਦਾ ਇਸਤੇਮਾਲ ਕਰਕੇ ਭਾਰਤੀ ਸਾਮਾਜਿਕ ਵਰਕਰਾਂ ਅਤੇ ਪੱਤਰਕਾਰਾਂ ਦੀ ਗਲੋਬਲ ਪੱਧਰ 'ਤੇ ਵਟਸਐਪ ਦੇ ਜ਼ਰੀਏ ਜਾਸੂਸੀ ਮਾਮਲੇ 'ਤੇ ਕਾਂਗਰਸ ਮੋਦੀ ਸਰਕਾਰ 'ਤੇ ਹਮਲਾਵਰ ਹੈ। ਕਾਂਗਰਸ  ਨੇ ਇਸ ਪੂਰੇ ਮਾਮਲੇ 'ਤੇ ਸਰਕਾਰ ਦੀ ਭੂਮਿਕਾ ਨੂੰ 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਵਰਗਾ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਕਾਂਗਰਸ ਦੇ ਰਾਸ਼ਟਰੀ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਰਤ ਸਰਕਾਰ ਆਖਿਰ ਵਟਸਐਪ ਤੋਂ ਕਿਉਂ ਪੁੱਛ ਰਹੀ ਹੈ ਕਿ ਜਾਸੂਸੀ ਕਿਵੇ ਹੋਈ।
ਉਨ੍ਹਾਂ ਕਿਹਾ 'ਇਹ ਤਾਂ ਅਜਿਹਾ ਹੈ ਜਿਵੇ 'ਉਲਟਾ ਚੋਰ ਕੋਤਵਾਲ ਕੋ ਡਾਂਟੇ'। ਜਾਸੂਸੀ ਭਾਰਤੀ ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ ਹਨ, ਉਹ ਵੀ ਗੈਰ ਕਾਨੂੰਨੀ ਅਤੇ ਅਸੰਵਿਧਾਨਕ ਤਰੀਕੇ ਨਾਲ ਅਤੇ ਸਰਕਾਰ ਵਟਸਐਪ ਤੋਂ ਪੁੱਛ ਰਹੀ ਹੈ ਕਿ ਜਾਸੂਸੀ ਕਿਵੇ ਹੋਈ? ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਉਹੀ ਸਰਕਾਰ ਹੈ ਜਿਸ ਨੇ ਸੁਪਰੀਮ ਕੋਰਟ ਦੇ ਸਾਹਮਣੇ ਨਿੱਜਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਭਾਵ ਫੰਡਾਮੈਂਟਲ ਰਾਈਟ ਨਿਰਧਾਰਿਤ ਕਰਨ ਦਾ ਵਿਰੋਧ ਕੀਤਾ ਸੀ, ਕਿਉਂਕਿ ਮੋਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਦੇਸ਼ ਦੇ ਲੋਕਾਂ ਨੂੰ ਨਿੱਜਤਾ ਦਾ ਕੋਈ ਅਧਿਕਾਰ ਨਹੀਂ ਹੈ।'


Inder Prajapati

Content Editor

Related News