ਪਾਕਿ ਜਾਂਚਕਰਤਾਵਾਂ ਨੇ 27 ਲੱਖ ਨਾਗਰਿਕਾਂ ਦਾ ਡਾਟਾ ਚੋਰੀ ਹੋਣ ਦੀ ਕੀਤੀ ਪੁਸ਼ਟੀ

03/27/2024 6:46:08 PM

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਵਿਚ ਸੰਯੁਕਤ ਜਾਂਚ ਟੀਮ (ਜੇ.ਆਈ.ਟੀ.) ਨੇ ਬੁੱਧਵਾਰ ਯਾਨੀ ਅੱਜ ਗ੍ਰਹਿ ਮੰਤਰਾਲਾ ਸਾਹਮਣੇ ਨੈਸ਼ਨਲ ਡਾਟਾਬੇਸ ਅਤੇ ਰਜਿਸਟ੍ਰੇਸ਼ਨ ਅਥਾਰਟੀ (ਨਾਦਰਾ) ਤੋਂ 27 ਲੱਖ ਲੋਕਾਂ ਦਾ ਡਾਟਾ ਚੋਰੀ ਹੋਣ ਦੀ ਰਿਪੋਰਟ ਪੇਸ਼ ਕੀਤੀ। ਜੀਓ ਨਿਊਜ਼ ਦੇ ਪ੍ਰਸਾਰਕ ਨੇ ਇਹ ਜਾਣਕਾਰੀ ਦਿੱਤੀ ਹੈ। ਜੀਓ ਨਿਊਜ਼ ਨੇ ਦੱਸਿਆ ਕਿ ਜੇ.ਆਈ.ਟੀ. ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਸ ਡਾਟਾ ਦੀ ਚੋਰੀ 2019 ਤੋਂ 2023 ਦਰਮਿਆਨ ਹੋਈ ਸੀ। ਸੂਤਰਾਂ ਮੁਤਾਬਕ ਡਾਟਾ ਚੋਰੀ ਦੀ ਵਾਰਦਾਤ ਮੁਲਤਾਨ, ਕਰਾਚੀ ਅਤੇ ਪੇਸ਼ਾਵਰ ਸ਼ਹਿਰਾਂ 'ਚ ਨਾਦਰਾ ਦਫਤਰਾਂ 'ਚ ਹੋਈ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਛੇ ਜੱਜਾਂ ਨੇ ਖੁਫੀਆ ਏਜੰਸੀਆਂ 'ਤੇ ਨਿਆਂਇਕ ਮਾਮਲਿਆਂ 'ਚ ਦਖ਼ਲ ਦੇਣ ਦਾ ਲਗਾਇਆ ਦੋਸ਼

ਜਾਂਚਕਰਤਾਵਾਂ ਨੇ ਡਾਟਾ ਚੋਰੀ ਦੇ ਸਬੰਧ ਵਿਚ ਜਾਂਚ ਕਰਦੇ ਹੋਏ ਪਾਇਆ ਕਿ ਡਾਟਾ ਨੂੰ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਭੇਜਿਆ ਜਾ ਰਿਹਾ ਸੀ। ਜੇ.ਆਈ.ਟੀ. ਰਿਪੋਰਟ ਨੇ ਸੰਕੇਤ ਦਿੱਤਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਡਾਟਾ ਕਥਿਤ ਤੌਰ 'ਤੇ ਅਰਜਨਟੀਨਾ ਅਤੇ ਰੋਮਾਨੀਆ ਵਿੱਚ ਵੇਚਿਆ ਗਿਆ ਸੀ। ਇਸ ਵਿੱਚ ਨਾਦਰਾ ਦੇ ਉਨ੍ਹਾਂ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਵੀ ਸਿਫ਼ਾਰਸ਼ ਵੀ ਕੀਤੀ ਗਈ, ਜਿਨ੍ਹਾਂ ਦੀ ਲਾਪਰਵਾਹੀ ਕਾਰਨ ਡਾਟਾ ਚੋਰੀ ਹੋਇਆ ਹੈ। ਜੇ.ਆਈ.ਟੀ. ਦੀ ਅਗਵਾਈ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੇ ਸਾਈਬਰ ਕ੍ਰਾਈਮ ਵਿਭਾਗ ਦੇ ਡਾਇਰੈਕਟਰ ਨੇ ਕੀਤੀ। ਇਸ ਵਿੱਚ ਗ੍ਰਹਿ ਮੰਤਰਾਲਾ, ਦੂਰਸੰਚਾਰ ਅਥਾਰਟੀ ਅਤੇ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

 


cherry

Content Editor

Related News