ਫ਼ਿਲਮ ‘ਪੇਡੀ’ 4 ਜੂਨ ਨੂੰ ਹੋਵੇਗੀ ਰਿਲੀਜ਼

Saturday, May 02, 2026 - 01:07 PM (IST)

ਫ਼ਿਲਮ ‘ਪੇਡੀ’ 4 ਜੂਨ ਨੂੰ ਹੋਵੇਗੀ ਰਿਲੀਜ਼

ਮੁੰਬਈ- ਫ਼ਿਲਮ ‘ਪੇਡੀ’ ਨੂੰ ਸਾਲ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਫ਼ਿਲਮ ਵਿਚ ਰਾਮ ਚਰਨ ਤੇ ਜਾਨ੍ਹਵੀ ਕਪੂਰ ਤੋਂ ਇਲਾਵਾ ਸ਼ਿਵਾ ਰਾਜਕੁਮਾਰ, ਦਿਵਯੇਂਦੂ ਸ਼ਰਮਾ ਤੇ ਜਗਪਤੀ ਬਾਬੂ ਵੀ ਨਜ਼ਰ ਆਉਣਗੇ। ਉਥੇ ਹੀ ਫਿਲਮ 'ਪੇਡੀ' ਦੀ ਰਿਲੀਜ਼ ਬਾਰੇ ਅਪਡੇਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਅਦਾਕਾਰ ਰਾਮ ਚਰਨ ਦੇ ਪ੍ਰਸ਼ੰਸਕ ਦਾ ਹੁਣ ਇੰਤਜ਼ਾਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਫਿਲਮ ਦੇ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਫਿਲਮ ਹੁਣ 4 ਜੂਨ, 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਪਹਿਲਾਂ ਇਹ ਫਿਲਮ 30 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਪਰ ਕੁਝ ਕਾਰਨਾਂ ਕਰਕੇ ਇਸ ਵਿੱਚ ਦੇਰੀ ਹੋ ਗਈ ਸੀ।

PunjabKesari

ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਫਿਲਮ ਦਾ ਇੱਕ ਦਮਦਾਰ ਨਵਾਂ ਪੋਸਟਰ ਸਾਂਝਾ ਕਰਦਿਆਂ ਇਸ ਦੇ ਕੈਪਸ਼ਨ ਵਿੱਚ ਲਿਖਿਆ, 'ਹਿੰਮਤ ਉਸਦੀ ਕਹਾਣੀ ਹੈ। ਦ੍ਰਿੜਤਾ ਉਸਦਾ ਹਥਿਆਰ ਹੈ। #PEDDI 4 ਜੂਨ, 2026 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ।"  ਇਸ ਫ਼ਿਲਮ ਦਾ ਸ਼ਾਨਦਾਰ ਸੰਗੀਤ ਏ. ਆਰ. ਰਹਿਮਾਨ ਨੇ ਤਿਆਰ ਕੀਤਾ ਹੈ ਅਤੇ ਫ਼ਿਲਮ ਵ੍ਰਿਧੀ ਸਿਨੇਮਾਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਇਹ ਫ਼ਿਲਮ ਆਈ. ਪੀ. ਐੱਲ. ਸੀਜ਼ਨ ਤੋਂ ਤੁਰੰਤ ਬਾਅਦ ਬਾਕਸ ਆਫਿਸ ’ਤੇ ਕਬਜ਼ਾ ਜਮਾਏਗੀ।


author

cherry

Content Editor

Related News