ਫਿਲਮ ‘ਦਾਦੀ ਕੀ ਸ਼ਾਦੀ’ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼

Wednesday, May 06, 2026 - 11:02 AM (IST)

ਫਿਲਮ ‘ਦਾਦੀ ਕੀ ਸ਼ਾਦੀ’ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼

ਮੁੰਬਈ- ਕੀ ਹੁੰਦਾ ਹੈ, ਜਦੋਂ ਜ਼ਿੰਦਗੀ ਤੁਹਾਨੂੰ ਪਿਆਰ ਦਾ ਦੂਜਾ ਮੌਕਾ ਦਿੰਦੀ ਹੈ। ਇਹੀ ਕਹਾਣੀ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਫ਼ਿਲਮ ‘ਦਾਦੀ ਕੀ ਸ਼ਾਦੀ’। ਵਧਦੇ ਉਤਸ਼ਾਹ ਨਾਲ ਇਹ ਫ਼ਿਲਮ ਆਪਣੀ ਦਿਲਚਸਪ ਕਹਾਣੀ, ਰਿਸ਼ਤਿਆਂ ਨਾਲ ਜੁੜੀਆਂ ਪਰਿਵਾਰਕ ਭਾਵਨਾਵਾਂ ਅਤੇ ਮਿਊਜ਼ਿਕ ਐਲਬਮ ਦੇ ਚੱਲਦੇ ਲਗਾਤਾਰ ਸੁਰਖੀਆਂ ’ਚ ਹੈ। ਆਪਣੇ ਇਮੋਸ਼ਨਲ ਪਲਾਂ, ਸ਼ਾਨਦਾਰ ਸਟਾਰਕਾਸਟ ਅਤੇ ਐਨਰਜੈਟਿਕ ਗਾਣਿਆਂਨਾਲ ਫ਼ਿਲਮ ਨੇ ਦਰਸ਼ਕਾਂ ਦੇ ਵਿਚਾਲੇ ਮਜ਼ਬੂਤ ਵਰਡ-ਆਫ-ਮਾਊਥ ਅਤੇ ਸੋਸ਼ਲ ਮੀਡੀਆ ’ਤੇ ਚੰਗੀ ਚਰਚਾ ਬਟੋਰੀ ਹੈ, ਜਿਸ ਨਾਲ ਰਿਲੀਜ਼ ਨੂੰ ਲੈ ਕੇ ਉਤਸੁਕਤਾ ਹੋਰ ਵਧ ਗਈ ਹੈ।

ਇਸੇ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਮੇਕਰਸ ਨੇ ਹੁਣ ਇਕ ਸ਼ਾਨਦਾਰ ਮੋਸ਼ਨ ਪੋਸਟਰ ਜਾਰੀ ਕੀਤਾ ਹੈ, ਜੋ ਫ਼ਿਲਮ ਦੀ ਭਾਵਨਾ ਨੂੰ ਬਖੂਬੀ ਦਰਸਾਉਂਦਾ ਹੈ। ਪੋਸਟਰ ’ਚ ਨੀਤੂ ਕਪੂਰ ਆਪਣੇ ਸੰਭਾਵੀ ਲਾੜੇ ਸਾਰਥ ਕੁਮਾਰ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਉੱਥੇ ਹੀ, ਕਪਿਲ ਸ਼ਰਮਾ ਸਾਦੀਆ ਖਾਤਿਬ ਨਾਲ ਇਕ ਚੁਲਬੁਲੀ ਨਜ਼ਰ ਸਾਂਝੀ ਕਰਦੇ ਦਿਸਦੇ ਹਨ। ਰਿਧਿਮਾ ਕਪੂਰ ਸਾਹਨੀ ਸਣੇ ਬਾਕੀ ਕਲਾਕਾਰ ਵੀ ਇਸ ’ਚ ਪ੍ਰਮੁੱਖਤਾ ਨਾਲ ਨਜ਼ਰ ਆ ਰਹੇ ਹਨ, ਜੋ ਇਸ ਪਰਿਵਾਰਕ ਮਨੋਰੰਜਨ ਨਾਲ ਭਰਪੂਰ ਫ਼ਿਲਮ ’ਚ ਹੋਣ ਵਾਲੇ ਡਰਾਮੇ ਅਤੇ ਹਲਚਲ ਦੀ ਝਲਕ ਦਿੰਦੇ ਹਨ।


author

cherry

Content Editor

Related News