"ਦਿ ਕੇਰਲ ਸਟੋਰੀ" ਦੀ ਰਿਲੀਜ਼ ਨੂੰ 3 ਸਾਲ ਹੋਏ ਪੂਰੇ, ਸਨਸ਼ਾਈਨ ਪਿਕਚਰਜ਼ ਮਨਾਇਆ ਜਸ਼ਨ
Tuesday, May 05, 2026 - 03:04 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਫਿਲਮ ਨਿਰਮਾਤਾ ਵਿਪੁਲ ਅਮ੍ਰਿਤਲਾਲ ਸ਼ਾਹ ਦੀ ਫਿਲਮ 'ਦਿ ਕੇਰਲ ਸਟੋਰੀ' ਦੀ ਰਿਲੀਜ਼ ਨੂੰ ਅੱਜ 3 ਸਾਲ ਹੋ ਗਏ ਹਨ। ਵਿਪੁਲ ਅਮ੍ਰਿਤਲਾਲ ਸ਼ਾਹ ਭਾਰਤੀ ਫਿਲਮ ਇੰਸਸਟਰੀ ਦੇ ਸਭ ਤੋਂ ਨਿਡਰ ਅਦੇ ਦੂਰਦਰਸ਼ੀ ਫਿਲਮ ਨਿਰਮਾਤਾਵਾਂ ਵਿਚੋਂ ਇਕ ਹਨ, ਜੋ ਸਾਹਸੀ, ਨਵੀਂ ਅਤੇ ਦਿਲਚਸਪ ਕਹਾਣੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਾਲਾਂ ਦੌਰਾਨ ਕਈ ਸਫਲ ਪ੍ਰੋਜੈਕਟ ਦਿੱਤੇ ਹਨ। ਉਨ੍ਹਾਂ ਦੀ ਸਭ ਤੋਂ ਚਰਚਿਤ ਅਤੇ ਸਾਹਸੀ ਫਿਲਮਾਂ ਵਿਚੋਂ ਇਕ 'ਦਿ ਕੇਰਲ ਸਟੋਰੀ' ਭਾਰਤੀ ਸਿਨੇਮਾ ਵਿੱਚ ਬਹੁਤ ਵੱਡੀ ਹਿੱਟ ਸਾਬਿਤ ਹੋਈ।
ਅੱਜ ਫਿਲਮ ਦੀ ਰਿਲੀਜ਼ ਨੂੰ 3 ਸਾਲ ਪੂਰੇ ਹੋ ਗੋਏ ਹਨ। ਇਹ ਇਕ ਅਜਿਹੀ ਕਹਾਣੀ ਦੇ ਰੂਪ ਵਿਚ ਖੜ੍ਹ ਹੈ, ਜਿਸ ਨੇ ਹਰ ਪਾਸੇ ਚਰਚਾ ਛੇੜੀ, ਕਈ ਸਵਾਲ ਚੁੱਕੇ ਅਤੇ ਪੂਰੇ ਦੇਸ਼ ਦੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਵੇਖਦੇ ਹੀ ਵੇਖਦੇ ਇਹ ਇਕ ਬਲਾਕਬਸਟਰ ਹਿੱਟ ਬਣ ਗਈ। ਇਸ ਖਾਸ ਮੌਕੇ ਦਾ ਜਸ਼ਨ ਮਨਾਉਂਦੇ ਹੋਏ, ਸਨਸ਼ਾਈਨ ਪਿਕਚਰਜ਼ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਪੋਸਟ ਰਾਹੀਂ ਫਿਲਮ ਦੀ ਤੀਜੀ ਵਰ੍ਹੇਗੰਢ ਮਨਾਈ ਅਤੇ ਇਸ ਦੇ ਪ੍ਰਭਾਵਸ਼ਾਲੀ ਸਫਰ ਨੂੰ ਯਾਦ ਕੀਤਾ। 'ਦਿ ਕੇਰਲ ਸਟੋਰੀ' ਇਕ ਬਹੁਤ ਹੀ ਗੰਭੀਰ ਅਤੇ ਸੋਚਣ 'ਤੇ ਮਜ਼ਬੂਰ ਕਰਨ ਵਾਲੀ ਫਿਲਮ ਹੈ, ਜੋ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਇਹ ਫਿਲਮ ਕੱਟਰਪੰਥ ਵਰਗੇ ਬੇਹੱਦ ਸੰਵੇਦਨਸ਼ੀਲ ਅਤੇ ਗੁੰਝਲਦਾਰ ਵਿਸ਼ਿਆਂ ਨੂੰ ਚੁੱਕਦੀ ਹੈ। ਫਿਲਮ ਵਿੱਚ ਕੇਰਲ ਦੀਆਂ ਕੁੱਝ ਨੌਜਵਾਨ ਕੁੜੀਆਂ ਦੀ ਕਹਾਣੀ ਦੱਸੀ ਗਈ ਹੈ, ਜੋ ਕੱਟੜਪੰਥੀਆਂ ਦੁਆਰਾ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਰਸਤੇ 'ਤੇ ਚੱਲ ਪੈਂਦੀਆਂ ਹਨ। ਨਾਲ ਹੀ ਫਿਲਮ ਦੱਸਦੀ ਹੈ ਕਿ ਇਸ ਦਾ ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ 'ਤੇ ਕਿੰਨਾ ਡੂੰਘਾ ਅਤੇ ਬੁਰਾ ਅਸਰ ਪੈਂਦਾ ਹੈ। ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ ਅਤੇ ਸਨਸ਼ਾਈਨ ਪਿਕਚਰਜ਼ ਦੇ ਬੈਨਰ ਹੇਠ ਵਿਪੁਲ ਅਮਰਤਲਾਲ ਸ਼ਾਹ ਦੁਆਰਾ ਨਿਰਮਿਤ, ਫਿਲਮ ਵਿੱਚ ਅਦਾ ਸ਼ਰਮਾ, ਯੋਗਿਤਾ ਬਿਹਾਨੀ, ਸਿੱਧੀ ਇਡਨਾਨੀ ਅਤੇ ਸੋਨੀਆ ਬਲਾਨੀ ਵਰਗੇ ਦਮਦਾਰ ਕਲਾਕਾਰ ਹਨ।
