ਸੰਜੇ ਕਪੂਰ ਦੀ ਮਾਂ ਦੀ ਪਟੀਸ਼ਨ ’ਤੇ ਪ੍ਰੀਆ ਕਪੂਰ ਨੂੰ ਨੋਟਿਸ

Tuesday, Apr 28, 2026 - 11:22 AM (IST)

ਸੰਜੇ ਕਪੂਰ ਦੀ ਮਾਂ ਦੀ ਪਟੀਸ਼ਨ ’ਤੇ ਪ੍ਰੀਆ ਕਪੂਰ ਨੂੰ ਨੋਟਿਸ

ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਵਰਗੀ ਉਦਯੋਗਪਤੀ ਸੰਜੇ ਕਪੂਰ ਦੀ ਪਤਨੀ ਪ੍ਰੀਆ ਕਪੂਰ ਅਤੇ ਹੋਰਨਾਂ ਤੋਂ ਉਸ ਪਟੀਸ਼ਨ ’ਤੇ ਜਵਾਬ ਮੰਗਿਆ ਹੈ, ਜਿਸ ਵਿਚ ਉਨ੍ਹਾਂ ਦੀ ਮਾਂ ਨੇ ਪਰਿਵਾਰਕ ਟਰੱਸਟ ਨੂੰ ‘ਇਨਵੈਲਿਡ’ ਐਲਾਨਣ ਦੇ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਧਿਰਾਂ ਨੂੰ ਵਿਚੋਲਗੀ ਦੇ ਬਦਲ ਲੱਭਣ ਦਾ ਸੁਝਾਅ ਦਿੱਤਾ।

ਜਸਟਿਸ ਜੇ. ਬੀ. ਪਾਰਦੀਵਾਲਾ ਤੇ ਜਸਟਿਸ ਵਿਜੇ ਬਿਸ਼ਨੋਈ ਦੀ ਬੈਂਚ ਨੇ 80 ਸਾਲਾ ਰਾਣੀ ਕਪੂਰ ਵੱਲੋਂ ਦਾਖਲ ਪਟੀਸ਼ਨ ’ਤੇ ਪ੍ਰੀਆ ਕਪੂਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਅਕਤੂਬਰ 2017 ਵਿਚ ਉਨ੍ਹਾਂ ਦੇ ਨਾਂ ’ਤੇ ਬਣਾਇਆ ਗਿਆ ਟਰੱਸਟ ‘ਜਾਅਲੀ, ਮਨਘੜਤ ਤੇ ਧੋਖਾਦੇਹੀ ਵਾਲੇ’ ਦਸਤਾਵੇਜ਼ਾਂ ਦਾ ਨਤੀਜਾ ਸੀ।

ਜਾਇਦਾਦਾਂ ’ਤੇ ਕੰਟਰੋਲ ਨੂੰ ਲੈ ਕੇ ਕਾਨੂੰਨੀ ਕਾਰਵਾਈ ਦਿੱਲੀ ਹਾਈ ਕੋਰਟ ਵਿਚ ਪੈਂਡਿੰਗ ਹੈ ਅਤੇ ਸੁਪਰੀਮ ਕੋਰਟ ’ਚ ਦਾਖਲ ਪਟੀਸ਼ਨ ਵਿਚ ਟਰੱਸਟ ਦੀਆਂ ਸਾਰੀਆਂ ਜਾਇਦਾਦਾਂ ਦੇ ਤਬਾਦਲੇ ’ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦੇਣ ਦੀ ਬੇਨਤੀ ਕੀਤੀ ਗਈ ਹੈ।


author

cherry

Content Editor

Related News