ਜੈਸੀ ਲੀਵਰ ਤੇ ਰੋਜ਼ ਸਰਦਾਨਾ ਨੇ ਪ੍ਰਮੋਟ ਕੀਤੀ ਫਿਲਮ ‘IIZ’ ਮਈ ’ਚ ਹੋਵੇਗੀ ਰਿਲੀਜ਼
Tuesday, Apr 28, 2026 - 09:49 AM (IST)
ਮੁੰਬਈ- ਅਦਾਕਾਰ ਅਤੇ ਹਾਸ ਕਲਾਕਾਰ ਜੌਨੀ ਲੀਵਰ ਦੇ ਬੇਟੇ ਜੈਸੀ ਲੀਵਰ ਅਤੇ ਰੋਜ਼ ਸਰਦਾਨਾ ਆਪਣੀ ਫ਼ਿਲਮ ‘ਆਈ.ਆਈ.ਜ਼ੈੱਡ : ਇੰਡੀਅਨ ਇੰਸਟੀਚਿਊਟ ਆਫ ਜ਼ਾਂਬੀਜ਼’ ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ। ਹੁਣੇ ਜਿਹੇ ਬਾਂਦ੍ਰਾ ’ਚ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਉਨ੍ਹਾਂ ਨੂੰ ਦੇਖਿਆ ਗਿਆ। ਇਹ ਫ਼ਿਲਮ 8 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।
ਇਹ ਇਕ ਹੌਰਰ-ਕਾਮੇਡੀ ਫ਼ਿਲਮ ਹੈ, ਜੋ ਕੈਂਪਸ ਡਰਾਮਾ ’ਤੇ ਅਧਾਰਿਤ ਹੈ। ਫ਼ਿਲਮ ’ਚ ਦੋਵਾਂ ਦੀ ਜੋੜੀ ਨੂੰ ਲੈ ਕੇ ਕਾਫੀ ਚਰਚਾ ਹੈ। ਫ਼ਿਲਮ ਦੇ ਕੁਝ ਹਿੱਸੇ ਨਾਸਿਕ ’ਚ ਸ਼ੂਟ ਕੀਤੇ ਗਏ ਹਨ। ਰੋਜ਼ ਸਰਦਾਨਾ ਨੇ ਅਦਾਕਾਰ ਕਾਰਤਿਕ ਆਰੀਅਨ ਨਾਲ ਫ਼ਿਲਮ ‘ਭੂਲ ਭੁਲੱਈਆ 3’ ’ਚ ਕੰਮ ਕੀਤਾ ਹੈ। ਫ਼ਿਲਮ ’ਚ ਰੋਜ਼ ਸਰਦਾਨਾ ਦੇ ਕੰਮ ਦੀ ਕਾਫੀ ਸ਼ਲਾਘਾ ਹੋਈ ਸੀ। ਕ੍ਰਿਕਟਰ ਹਾਰਦਿਕ ਪਾਂਡਿਆ ਦੀ ਐਕਸ-ਵਾਈਫ ਨਤਾਸ਼ਾ ਸਟੇਨਕੋਵਿਕ ਬਾਂਦ੍ਰਾ ’ਚ ਨਜ਼ਰ ਆਈ।
ਵਾਣੀ ਕਪੂਰ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ‘ਸੰਡੇ ਸਮਰ ਲੁੱਕ’ ਸ਼ੇਅਰ ਕੀਤਾ ਹੈ। ਇਸ ’ਚ ਉਹ ਪੌੜੀਆਂ ’ਤੇ ਬੈਠ ਕੇ ਹੱਸ ਰਹੀ ਹੈ। ਉਸ ਨੇ ਵ੍ਹਾਈਟ ਕ੍ਰਾਪ ਟਾਪ ਨੂੰ ਕਲਰਫੁੱਲ ਸਟ੍ਰਾਈਪਡ ਮਿੰਨੀ ਸਕਰਟ ਨਾਲ ਪੇਅਰ ਕੀਤਾ ਹੈ। ਸਾਫਟ ਅਤੇ ਕੈਜ਼ੂਅਲ ਹੇਅਰ ਸਟਾਈਲ, ਮਿਨੀਮਲ ਮੇਕਅਪ, ਰਿੰਗ ਤੇ ਨੈੱਕਪੀਸ ਨਾਲ ਲੁੱਕ ਨੂੰ ਪੂਰਾ ਕੀਤਾ ਹੈ।
ਸਈ ਮਾਂਜਰੇਕਰ ਨੇ ਸੋਸ਼ਲ ਮੀਡੀਆ ’ਤੇ ਕਲੋਜ਼-ਅੱਪ ਫੋਟੋਆਂ ਸ਼ੇਅਰ ਕੀਤੀਆਂ ਹਨ। ਇਸ ’ਚ ਲੁੱਕ ਬਹੁਤ ਐਲੀਗੈਂਟ ਦਿਸ ਰਿਹਾ ਹੈ। ਲੁੱਕ ਨੂੰ ਵਾਰਮ ਟੋਨ ਮੇਕਅਪ, ਨਿਊਡ-ਪੀਚ ਲਿਪ ਕਲਰ, ਸਾਫਟ ਵੇਵਜ਼ ਅਤੇ ਸਾਈਡ ਪਾਰਟਿੰਗ ਹੇਅਰ ਸਟਾਈਲ ਨਾਲ ਪੂਰਾ ਕੀਤਾ ਹੈ। ਕੈਪਸ਼ਨ ’ਚ ਲਿਖਿਆ, ‘ਮੈਂ ਘੂਰਨ ਦੇ ਮੁਕਾਬਲੇ ’ਚ ਜਿੱਤ ਜਾਵਾਂਗੀ।’
