ਹੌਸਲੇ ਅਤੇ ਜਨੂੰਨ ਨਾਲ ਦਿਵਿਯਾ ਨੇ ਪੂਰਾ ਕੀਤਾ ਸੁਪਨਾ, ਜਿੱਤਿਆ ਇਹ ਖਿਤਾਬ

01/16/2019 3:23:14 PM

ਸ਼ਿਮਲਾ— ਸੁਪਨੇ ਹਰ ਕੋਈ ਦੇਖਦਾ ਹੈ, ਬਸ ਉਸ ਨੂੰ ਪੂਰਾ ਕਰਨ ਦਾ ਹੌਸਲਾ ਵਿਰਲਾ ਹੀ ਰੱਖਦਾ ਹੈ। ਕੁਝ ਅਜਿਹੇ ਹੀ ਹੌਸਲੇ ਅਤੇ ਜਨੂੰਨ ਨਾਲ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ, ਹਿਮਾਚਲ ਪ੍ਰਦੇਸ਼ ਦੀ ਦਿਵਿਯਾ ਮੰਗਲਾ ਨੇ। 45 ਸਾਲ ਦੀ ਉਮਰ ਪੂਰੀ ਕਰ ਚੁੱਕੀ ਦੋ ਬੱਚਿਆਂ ਦੀ ਮਾਂ ਦਿਵਿਯਾ ਮੰਗਲਾ ਨੇ 11 ਜਨਵਰੀ ਨੂੰ ਲੁਧਿਆਣਾ 'ਚ ਹੋਏ 'ਸੁਪਰਸਟਾਰ ਮੌਮ ਆਫ ਪੰਜਾਬ' ਦਾ ਖਿਤਾਬ ਜਿੱਤਿਆ ਹੈ। ਇਹ ਖਿਤਾਬ ਜਿੱਤ ਕੇ ਉਸ ਨੇ ਪ੍ਰਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦਿਵਿਯਾ ਸਿਹਤ ਵਿਭਾਗ ਵਿਚ ਵਰਕਰ ਹੈ ਅਤੇ ਉਨ੍ਹਾਂ ਦੇ ਪਤੀ ਵੀ ਸਰਕਾਰੀ ਅਧਿਕਾਰੀ ਹਨ। 

ਦਿਵਿਯਾ ਦੱਸਦੀ ਹੈ ਕਿ ਉਸ ਦਾ ਬਚਪਨ ਤੋਂ ਹੀ ਮਾਡਲਿੰਗ 'ਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਸੀ। ਇਸ ਖਿਤਾਬ ਨੂੰ ਜਿੱਤਣ ਵਿਚ ਉਸ ਨੂੰ ਪੂਰੇ ਪਰਿਵਾਰ ਦਾ ਸਹਿਯੋਗ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਵਾਲਿਆਂ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਉਹ ਅੱਜ ਇਸ ਖਿਤਾਬ ਨੂੰ ਜਿੱਤ ਵਿਚ ਸਫਲ ਨਾ ਹੁੰਦੀ। ਦਿਵਿਯਾ ਨੇ ਮਾਂਵਾਂ ਨੂੰ ਸੰਦੇਸ਼ ਦਿੱਤਾ ਹੈ ਕਿ ਆਪਣੇ ਬੱਚਿਆਂ ਨੂੰ ਸੰਭਾਲਣ ਦੇ ਨਾਲ-ਨਾਲ ਆਪਣੇ ਸੁਪਨੇ ਵੀ ਪੂਰੇ ਕਰਨੇ ਚਾਹੀਦੇ ਹਨ। 

ਦਿਵਿਯਾ ਅੱਗੇ ਦੱਸਦੀ ਹੈ ਕਿ 1998 ਵਿਚ ਵਿੰਟਰ ਕਾਰਨੀਵਲ ਵਿਚ ਵਿੰਟਰ ਕੁਈਨ ਦਾ ਖਿਤਾਬ ਵੀ ਉਹ ਜਿੱਤ ਚੁੱਕੀ ਹੈ। ਦਿਵਿਯਾ ਸਾਲ 2000 ਵਿਚ 'ਮਿਸ ਹਿਮਾਚਲ' ਵੀ ਰਹਿ ਚੁੱਕੀ ਹੈ। ਉਹ 1999 ਵਿਚ ਸਟਾਰ ਟੀ. ਵੀ. ਦੇ ਸਟਾਰ ਮਿਸ ਇੰਡੀਆ ਮੁਕਾਬਲੇ ਵਿਚ ਵੀ ਹਿਮਾਚਲ ਤੋਂ ਇਕਲੌਤੀ ਮੁਕਾਬਲੇਬਾਜ਼ ਸੀ। ਸੁਪਰਸਟਾਰ ਮੌਮ ਆਫ ਪੰਜਾਬ ਦਾ ਖਿਤਾਬ ਜਿੱਤ ਕੇ ਦਿਵਿਯਾ ਨੇ ਸਾਬਤ ਕਰ ਦਿੱਤਾ ਹੈ ਕਿ ਸੁਪਨੇ ਕਦੇ ਮਰਦੇ ਨਹੀਂ ਬਸ ਉਨ੍ਹਾਂ ਨੂੰ ਪੂਰਾ ਕਰਨਾ ਦਾ ਜਨੂੰਨ ਬਰਕਰਾਰ ਰਹਿਣਾ ਚਾਹੀਦਾ ਹੈ।


Tanu

Content Editor

Related News