ਸ਼ਰਾਧਾ ਦੀ ਮੱਸਿਆ ਮੌਕੇ ਸੂਰਜ ਗ੍ਰਹਿਣ, ਕੀ ਸ਼ਰਾਧ ਕਰ ਸਕਦੇ ਹਾਂ? ਜਾਣੋ ਤਾਰੀਖ ਤੇ ਸਾਰੀਆਂ ਜ਼ਰੂਰੀ ਗੱਲਾਂ
Monday, Sep 23, 2024 - 05:40 PM (IST)
ਨਵੀਂ ਦਿੱਲੀ : 2024 ਦੀ ਪਿੱਤਰ ਮੱਸਿਆ ਵਾਲੇ ਦਿਨ 2 ਅਕਤੂਬਰ ਨੂੰ ਇੱਕ ਵੱਡਾ ਘਟਨਾ ਹੋਣ ਜਾ ਰਹੀ ਹੈ, ਕਿਉਂਕਿ ਇਸ ਦਿਨ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ। ਸੂਰਜ ਗ੍ਰਹਿਣ ਦੌਰਾਨ ਜਿਥੇ ਹਰ ਤਰ੍ਹਾਂ ਦੇ ਧਾਰਮਿਕ ਕੰਮ ਕਰਨ ਦੀ ਮਨਾਹੀ ਹੁੰਦੀ ਹੈ, ਉਥੇ ਹੀ ਹੁਣ ਪਿੱਤਰ ਮੱਸਿਆ ਦੌਰਾਨ ਲੱਗਣ ਵਾਲੇ ਗ੍ਰਹਿਣ ਨੇ ਵੀ ਸਭ ਨੂੰ ਸੋਚੀ ਪਾ ਦਿੱਤਾ ਹੈ ਕਿ ਇਸ ਦਿਨ ਆਖਿਰ ਪੂਰਵਜਾਂ ਨਮਿਤ ਸ਼ਰਾਧ ਤੇ ਵਿਦਾਈ ਕਿਵੇਂ ਕੀਤੀ ਜਾਵੇ। ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਅਜਿਹੇ ਹੀ ਸਵਾਲਾਂ ਦੇ ਜਵਾਬ।
ਪਹਿਲਾਂ ਗੱਲ ਕਰ ਲਈਏ ਸਰਵਪਿਤਰੀ ਮੱਸਿਆ ਦੀ ਤਾਂ ਦੱਸ ਦਈਏ ਕਿ ਇਸ ਦਿਨ ਪੂਰਵਜਾਂ ਦੀ ਵਿਦਾਈ ਕੀਤੀ ਜਾਂਦੀ ਹੈ। ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਸਰਵ ਪਿੱਤਰ ਮੱਸਿਆ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਪੂਰਵਜਾਂ ਦੇ ਸ਼ਰਾਧ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਸਰਵਪਿਤਰੀ ਮੱਸਿਆ ਵਿਸ਼ੇਸ਼ ਮਹੱਤਵ ਹੈ। ਸਰਵਪਿਤਰੀ ਮੱਸਿਆ ਵਾਲੇ ਦਿਨ ਉਨ੍ਹਾਂ ਸਾਰਿਆਂ ਦਾ ਵੀ ਸ਼ਰਾਧ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਸ਼ਰਾਧ ਕਿਸੇ ਕਾਰਨ ਕਰਕੇ ਰਹਿ ਜਾਂਦਾ ਹੈ। ਪਰ, ਇਸ ਵਾਰ ਸਰਵਪਿਤਰੀ ਮੱਸਿਆ 'ਤੇ ਵੀ ਸੂਰਜ ਗ੍ਰਹਿਣ ਲੱਗ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਸਰਵਪਿਤਰੀ ਮੱਸਿਆ ਕਦੋਂ ਹੈ, ਇਸਦਾ ਮਹੱਤਵ ਅਤੇ ਕੀ ਅਸੀਂ ਇਸ ਦਿਨ ਸ਼ਰਾਧ ਦੀਆਂ ਰਸਮਾਂ ਕਰ ਸਕਦੇ ਹਾਂ।
ਸਰਵਪਿਤਰੀ ਮੱਸਿਆ ਕਦੋਂ ਹੈ?
ਹਿੰਦੂ ਕੈਲੰਡਰ ਦੇ ਅਨੁਸਾਰ, ਮੱਸਿਆ 1 ਅਕਤੂਬਰ ਨੂੰ ਰਾਤ 9.40 ਵਜੇ ਸ਼ੁਰੂ ਹੋਵੇਗੀ। ਸਰਵਪਿਤਰੀ ਮੱਸਿਆ 2 ਅਕਤੂਬਰ ਨੂੰ ਦੁਪਹਿਰ 2:19 ਵਜੇ ਸਮਾਪਤ ਹੋਵੇਗੀ। ਅਜਿਹੀ ਸਥਿਤੀ ਵਿੱਚ ਸਰਵਪਿਤਰੀ ਮੱਸਿਆ 2 ਅਕਤੂਬਰ ਨੂੰ ਹੈ। ਸੂਰਜ ਗ੍ਰਹਿਣ 1 ਅਕਤੂਬਰ ਨੂੰ ਰਾਤ 9:40 'ਤੇ ਸ਼ੁਰੂ ਹੋਵੇਗਾ ਅਤੇ 2 ਅਕਤੂਬਰ ਨੂੰ ਦੁਪਹਿਰ 3:17 'ਤੇ ਸਮਾਪਤ ਹੋਵੇਗਾ।
ਕੀ ਸੂਰਜ ਗ੍ਰਹਿਣ ਕਾਰਨ ਸਰਵਪਿਤਰੀ ਮੱਸਿਆ 'ਤੇ ਸ਼ਰਾਧ ਨਹੀਂ ਕੀਤਾ ਜਾਵੇਗਾ?
ਸਰਵਪਿਤਰੀ ਮੱਸਿਆ 'ਤੇ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ 'ਚ ਅਦਿੱਖ ਰਹਿਣ ਵਾਲਾ ਹੈ। ਨਾਲ ਹੀ, ਸੂਰਜ ਗ੍ਰਹਿਣ 2 ਅਕਤੂਬਰ ਦੀ ਸਵੇਰ ਤੋਂ ਪਹਿਲਾਂ ਖਤਮ ਹੋ ਜਾਵੇਗਾ, ਗ੍ਰਹਿਣ ਭਾਰਤ ਵਿੱਚ ਅਦਿੱਖ ਹੋਣ ਕਾਰਨ ਇਸ ਦਾ ਸੂਤਕ ਸਮਾਂ ਵੀ ਯੋਗ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ, ਤੁਸੀਂ ਇਸ ਦਿਨ ਸ਼ਰਾਧ ਦੀਆਂ ਰਸਮਾਂ ਕਰ ਸਕਦੇ ਹੋ।
ਸਰਵਪਿਤਰੀ ਮੱਸਿਆ ਦਾ ਮਹੱਤਵ
ਆਖਰੀ ਸ਼ਰਾਧ ਸਰਵਪਿਤਰੀ ਮੱਸਿਆ ਦੇ ਦਿਨ ਕੀਤਾ ਜਾਂਦਾ ਹੈ। ਇਸ ਦਿਨ ਸਾਰੇ ਪੂਰਵਜਾਂ ਦੇ ਨਾਮ 'ਤੇ ਸ਼ਰਾਧ ਦੀਆਂ ਰਸਮਾਂ ਕੀਤੀਆਂ ਜਾ ਸਕਦੀਆਂ ਹਨ। ਇਸ ਦਿਨ ਉਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਵੀ ਸ਼ਰਾਧ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਸ਼ਰਾਧ ਦੀ ਮਿਤੀ ਦਾ ਪਤਾ ਨਹੀਂ ਹੈ। ਸਰਵਪਿਤਰੀ ਮੱਸਿਆ 'ਤੇ ਸ਼ਰਾਧ, ਪਿਂਡ ਦਾਨ ਅਤੇ ਤਰਪਣ ਆਦਿ ਕਰਨ ਨਾਲ ਪੁਰਖਾਂ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।