ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਦਾ ਖ਼ਤਰਨਾਕ ਸ਼ਾਰਪ ਸ਼ੂਟਰ ਗ੍ਰਿਫ਼ਤਾਰ
Tuesday, Feb 28, 2023 - 08:41 PM (IST)

ਨੈਸ਼ਨਲ ਡੈਸਕ : ਸਪੈਸ਼ਲ ਸੈੱਲ ਦੀ ਟੀਮ ਨੇ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਦੇ ਇਕ ਅੰਤਰਰਾਜੀ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸੁਧੀਰ ਮਾਨ ਕੋਲੋਂ .32 ਬੋਰ ਦਾ ਇਕ ਅਤਿ ਆਧੁਨਿਕ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਸ਼ੂਟਰ ਸੁਧੀਰ ਮਾਨ ਨਾਂ ਦਾ ਇਹ ਵਿਅਕਤੀ ਗੋਪਾਲ ਨਗਰ, ਨਜ਼ਫਗੜ੍ਹ, ਦਿੱਲੀ ਦਾ ਰਹਿਣ ਵਾਲਾ ਹੈ, ਜਦਕਿ ਉਸ ਦਾ ਪੱਕਾ ਪਤਾ ਪਿੰਡ ਸ਼ਿਦੀਪੁਰ ਲੋਵਾ ਥਾਣਾ ਬਹਾਦਰਗੜ੍ਹ ਜ਼ਿਲ੍ਹਾ ਝੱਜਰ (ਹਰਿਆਣਾ) ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਬਜਟ ਇਜਲਾਸ ਨੂੰ ਗਵਰਨਰ ਵੱਲੋਂ ਮਨਜ਼ੂਰੀ, ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫ਼ਾ, ਪੜ੍ਹੋ Top 10
ਦਰਅਸਲ, ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਦਾ ਸ਼ੂਟਰ ਸੁਧੀਰ ਮਾਨ ਦਿੱਲੀ ਅਤੇ ਹੋਰ ਸੂਬਿਆਂ ’ਚ ਆਪਣੇ ਗੈਂਗ ਲਈ ਫਿਰੌਤੀ ਦੀਆਂ ਸਰਗਰਮੀਆਂ ’ਚ ਸ਼ਾਮਲ ਹੈ। ਹਾਲ ਹੀ ’ਚ ਉਹ ਦਿੱਲੀ ਦੇ ਉੱਤਮ ਨਗਰ ਦੇ ਮੋਹਨ ਗਾਰਡਨ ’ਚ ਰੀਅਲ ਅਸਟੇਟ ਫਰਮ ਦੇ ਕਾਰੋਬਾਰੀ ਨੂੰ ਬੰਦੂਕ ਦੀ ਨੋਕ ’ਤੇ ਧਮਕੀਆਂ ਦਿੰਦਾ ਪਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ
ਸੁਧੀਰ ਮਾਨ ਨਜ਼ਫਗੜ੍ਹ ਉੱਤਮ ਨਗਰ ਦਿੱਲੀ ਜਾ ਕੇ ਹੋਰ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਦਾ ਸੀ। ਮੁਖਬਰ ਦੀ ਸੂਚਨਾ ’ਤੇ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਸੁਧੀਰ ਮਾਨ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਸੁਧੀਰ ਮਾਨ ਨੇ ਖੁਲਾਸਾ ਕੀਤਾ ਕਿ 30 ਮਾਰਚ 2022 ਨੂੰ ਗੈਂਗ ਦੇ ਸਰਗਣਾ ਸੰਦੀਪ ਝਾਂਝਰੀਆ ਉਰਫ਼ ਕਾਲਾ ਜਠੇਰੀ ਦੇ ਕਹਿਣ ’ਤੇ ਉਸ ਦੇ ਗੈਂਗ ਦੇ ਸ਼ੂਟਰਾਂ ਨੇ ਮੋਹਨ ਗਾਰਡਨ, ਦਿੱਲੀ ਵਿਚ ਇਕ ਰੀਅਲ ਅਸਟੇਟ ਫਰਮ ਦੇ ਮਾਲਕ ’ਤੇ ਫਿਰੌਤੀ ਲਈ ਗੋਲ਼ੀਬਾਰੀ ਕੀਤੀ ਸੀ।