Fact Check : AAP ਉਮੀਦਵਾਰ ਨੂੰ ਜਿੱਤਦਾ ਦਿਖਾਉਂਦੇ ਸੁਧੀਰ ਚੌਧਰੀ ਦੀ ਵੀਡੀਓ AI Voice Clone ਹੈ

05/30/2024 6:15:46 PM

Fact Check By boom

ਲੋਕ ਸਭਾ ਚੋਣਾਂ 2024 ਦੌਰਾਨ ਟੀਵੀ ਨਿਊਜ਼ ਐਂਕਰ ਸੁਧੀਰ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੈ, ਜਿਸ ਵਿਚ ਉਹ ਇਕ ਸਰਵੇ ਦੇ ਆਧਾਰ 'ਤੇ ਦਿੱਲੀ ਦੀ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਾਬਲ ਮਿਸ਼ਰਾ ਦੇ ਜਿੱਤਣ ਦੀ ਸੰਭਾਵਨਾ ਜ਼ਾਹਰ ਕਰ ਰਹੇ ਹਨ। ਬੂਮ ਨੇ ਆਪਣੀ ਜਾਂਚ 'ਚ ਪਾਇਆ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਇਸ ਵਿਚ ਏ.ਆਈ. ਜਨਰੇਟਿਡ ਵੌਇਸ ਕਲੋਨਿੰਗ ਦਾ ਇਸਤੇਮਾਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ 25 ਮਈ ਨੂੰ ਛੇਵੇਂ ਪਾੜਾਅ ਦੌਰਾਨ ਵੋਟਿੰਗ ਹੋਈ ਸੀ। ਪੱਛਮੀ ਦਿੱਲੀ ਸੀਟ 'ਤੇ ਭਾਜਪਾ ਤੋਂ ਕਮਲਜੀਤ ਸ਼ੇਹਰਾਵਤ, ਇੰਡੀਆ ਗਠਜੋੜ ਵੱਲੋਂ 'ਆਪ' ਉਮੀਦਵਾਰ ਮਹਾਬਲ ਮਿਸ਼ਰਾ ਅਤੇ ਬਸਪਾ ਉਮੀਦਵਾਰ ਵਿਸ਼ਾਖਾ ਚੋਣ ਲੜ ਰਹੇ ਹਨ।

ਵਾਇਰਲ ਵੀਡੀਓ 'ਚ ਸੁਧੀਰ ਚੌਧਰੀ ਕਹਿ ਰਹੇ ਹਨ, 'ਆਓ ਅੱਜ ਅਸੀਂ ਦੱਸਦੇ ਹਾਂ ਤੁਹਾਨੂੰ ਦਿੱਲੀ 'ਚ ਲੋਕ ਸਭਾ ਦਾ ਚੁਣਾਵੀ ਮਾਹੌਲ। ਕੌਣ ਦਿੱਲੀ 'ਚ ਜਿੱਤ ਰਿਹਾ ਹੈ ਅਤੇ ਕਿਸਦੀ ਲੋਕ ਸਭਾ 'ਚ ਦਿੱਲੀ 'ਚ ਹਵਾ ਹੈ। ਪਹਿਲਾਂ ਅਸੀਂ ਗੱਲ ਸ਼ੁਰੂ ਕਰਦੇ ਹਾਂ ਵੈਸਟ ਦਿੱਲੀ ਸੀਟ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਾਬਲ ਮਿਸ਼ਰਾ ਸਰਵੇ 'ਚ ਭਾਜਪਾ ਉਮੀਦਵਾਰ ਕਮਲਜੀਤ ਸ਼ੇਹਰਾਵਤ ਤੋਂ ਕਾਫੀ ਅੱਗੇ ਹਨ। ਮਹਾਬਲ ਮਿਸ਼ਰਾ ਦਾ ਵਿਵਹਾਰ ਉਨ੍ਹਾਂ ਨੂੰ ਉਨ੍ਹਾਂ ਦੇ ਖੇਤਰ 'ਚ ਜਿੱਤਵਾ ਰਿਹਾ ਹੈ। ਵੀਡੀਓ 'ਚ ਦਿਸ ਰਹੇ ਟੈਕਸਟ 'ਚ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਦਾ ਐਗਜ਼ਿਟ ਪੋਲ ਦਿਖਾਇਆ ਗਿਆ ਹੈ। ਇਸ ਵਿਚ 'ਆਪ' ਨੂੰ 3, ਕਾਂਗਰਸ ਨੂੰ 2 ਅਤੇ ਭਾਜਪਾ ਨੂੰ 2 ਸੀਟਾਂ ਜਿੱਤਦੇ ਹੋਏ ਦਿਖਾਇਆ ਗਿਆ ਹੈ। 'ਆਪ ਦੇ ਰਾਜਸਥਾਨ ਦੇ ਸੂਬਾ ਉਪ ਪ੍ਰਧਾਨ ਕੀਰਤੀ ਪਾਠਕ ਨੇ ਐਕਸ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਹੁਣ ਤਾਂ ਦੇਸ਼ ਦੇ ਨੈਸ਼ਨਲ ਮੀਡੀਆ ਨੇ ਵੀ ਮੰਨਿਆ ਕਿ ਪੱਛਮੀ ਦਿੱਲੀ 'ਚ ਮਹਾਬਲ ਮਿਸ਼ਰਾ ਬੇਹੱਦ ਮਜ਼ਬੂਤੀ ਨਾਲ ਜਿੱਤ ਰਹੇ ਹਨ। ਹਰ ਸਰਵੇ 'ਚ ਅੱਗੇ। ਇਹ ਮਹਾਬਲ ਮਿਸ਼ਰਾ ਜੀ ਦੀ ਲੋਕਪ੍ਰਿਯਤਾ ਹੀ ਹੈ ਕਿ ਅੱਜ ਪੂਰੇ ਦੇਸ਼ ਦੇ ਮੀਡੀਆ ਦੀ ਜ਼ੁਬਾਨ 'ਤੇ ਹਨ। ਤੁਸੀਂ ਵੀ ਦੇਖੇ ਵੀਡੀਓ। 

PunjabKesari

(ਆਰਕਾਈਵ ਪੋਸਟ

ਫੇਸਬੁੱਕ (ਆਰਕਾਈਵ ਪੋਸਟ) 'ਤੇ ਵੀ ਇਸੇ ਦਾਅਵੇ ਦੇ ਨਾਲ ਇਹ ਵੀਡੀਓ ਵਾਇਰਲ ਹੈ।

ਫੈਕਟ ਚੈੱਕ

ਬੂਮ ਨੇ ਫੈਕਟ ਚੈੱਕ ਲਈ ਵੀਡੀਓ ਦੀ ਪੜਤਾਲ ਕੀਤੀ। ਸਾਨੂੰ ਅੱਜਤੱਕ ਦੇ ਨਿਊਜ਼ ਚੈਨਲ 'ਤੇ ਕੋਈ ਵੀ ਅਜਿਹੇ ਖ਼ਬਰ ਨਹੀਂ ਮਿਲੀ, ਜੋ ਇਸ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ। ਵੀਡੀਓ 'ਚ ਸਾਨੂੰ ਸੁਧੀਰ ਚੌਧਰੀ ਦੀ ਵੌਇਸ ਅਤੇ ਕਲਿੱਪਸ ਦੇ ਮੂਵਮੈਂਟ 'ਚ ਥੋੜ੍ਹਾ ਮਿਸਮੈਚ ਨਜ਼ਰ ਆਇਆ। ਇਸ ਤੋਂ ਸਾਨੂੰ ਵੀਡੀਓ ਦੇ ਐਡਿਟ ਹੋਣ ਦਾ ਖਦਸ਼ਾ ਹੋਇਆ।

ਸਾਨੂੰ ਅੱਜਤੱਕ ਦੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਮਿਲੀ, ਜਿਸ ਵਿਚ ਸੁਧੀਰ ਚੌਧਰੀ ਨੂੰ ਉਸੇ ਡਰੈੱਸ ਅਤੇ ਬੈਕਗ੍ਰਾਊਂਡ 'ਚ ਦੇਖਿਆ ਜਾ ਸਕਦਾ ਹੈ, ਜੋ ਵਾਇਰਲ ਵੀਡੀਓ 'ਚ ਦਿਸ ਰਿਹਾ ਹੈ। 

ਸਾਨੂੰ ਵਾਇਰਲ ਵੀਡੀਓ 'ਚ ਸੁਧੀਰ ਚੌਧਰੀ ਦੀ ਵੌਇਸ ਵੀ ਥੋੜ੍ਹੀ ਮੋਨੋਟੋਨਸ ਵੀ ਲੱਗੀ, ਜਿਸ ਤੋਂ ਸਾਨੂੰ ਇਸਦੇ ਏ.ਆਈ. ਜਨਰੇਟਿਡ ਹੋਣ ਦਾ ਖਦਸ਼ਾ ਹੋਇਆ। ਅਸੀਂ ਏ.ਆਈ. ਡੀਪਫੇਕ ਡਿਟੈਕਸ਼ਨ ਟੂਲ Contrails AI 'ਤੇ ਆਡੀਓ ਦੀ ਜਾਂਚ ਕੀਤੀ। ਇਸਦੇ ਅਨੁਸਾਰ, ਵੀਡੀਓ 'ਚ ਵੌਇਸ ਕਲੋਨਿੰਗ ਕੀਤੀ ਗਈ ਹੈ। 

PunjabKesari

ਇਸਤੋਂ ਇਲਾਵਾ ਅਸੀਂ ਆਈ.ਆਈ.ਟੀ. ਜੋਧਪੁਰ ਦੁਆਰਾ ਵਿਕਸਿਤ ਡੀਪਫੇਕ ਡਿਟੈਕਸ਼ਨ ਟੂਲ 'ਇਤੀਸਾਰ' 'ਤੇ ਵੀ ਇਸ ਵੀਡੀਓ ਦੀ ਜਾਂਚ ਕੀਤੀ। ਇਸਦੇ ਅਨੁਸਾਰ ਇਹ ਵੀਡੀਓ ਫਰਜ਼ੀ ਹੈ। 

(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Rakesh

Content Editor

Related News