ਭਾਰਤ ਨੇ ਬੈਲੀਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਕੀਤਾ ਸਫ਼ਲ ਪ੍ਰੀਖਣ

Saturday, Dec 18, 2021 - 03:37 PM (IST)

ਭਾਰਤ ਨੇ ਬੈਲੀਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ (ਵਾਰਤਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਨਵੀਂ ਪੀੜ੍ਹੀ ਦੀ ਪਰਮਾਣੂ ਸਮਰੱਥ ਬੈਲੀਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਸ਼ਨੀਵਾਰ ਨੂੰ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਇਹ ਪ੍ਰੀਖਣ ਸਵੇਰੇ 11.06 ਵਜੇ ਓਡੀਸ਼ਾ ਤੱਟ ’ਤੇ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀਪ ਤੋਂ ਕੀਤੀ ਗਈ। ਪ੍ਰੀਖਣ ਦੌਰਾਨ ਵੱਖ-ਵੱਖ ਟੇਲੀਮੇਟ੍ਰੀ, ਰਡਾਰ, ਇਲੈਕਟ੍ਰੋ-ਆਪਟਿਕਲ ਸਟੇਸ਼ਨ ਅਤੇ ਪੂਰਬੀ ਤੱਟ ਨਾਲ ਡਾਊਨ ਰੇਂਜ ਜਹਾਜ਼ਾਂ ਨੇ ਮਿਜ਼ਾਈਲ ਟ੍ਰੇਜੇਕਟਰੀ ਅਤੇ ਮਾਨਕਾਂ ਨੂੰ ਟਰੈਕ ਕੀਤਾ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ। ਮਿਜ਼ਾਈਲ ਨੇ ਪੂਰੀ ਸਟਿਕਤਾ ਨਾਲ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕਰਦੇ ਹੋਏ ਆਪਣੇ ਟੀਚੇ ਨੂੰ ਭੇਦਿਆ। ਮਿਜ਼ਾਈਲ ਦੀ ਮਾਰਕ ਸਮਰੱਥਾ 1000 ਤੋਂ 2000 ਕਿਲੋਮੀਟਰ ਦਰਮਿਆਨ ਹੈ।

PunjabKesari

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਉਡਾਣ ਪ੍ਰੀਖਣ ਲਈ ਡੀ.ਆਰ.ਡੀ.ਓ. ਨੂੰ ਵਧਾਈ ਦਿੱਤੀ ਅਤੇ ਪ੍ਰਣਾਲੀ ਦੇ ਚੰਗੇ ਪ੍ਰਦਰਸ਼ਨ ’ਤੇ ਖ਼ੁਸ਼ੀ ਜ਼ਾਹਰ ਕੀਤੀ। ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਕਈ ਹੋਰ ਵਿਸ਼ੇਸ਼ਤਾਵਾਂ ਨਾਲ ਦੂਜੀ ਵਿਕਾਸ ਉਡਾਣ ਪ੍ਰੀਖਣ ਲਈ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਇਕ ਹੀ ਕਲੰਡਰ ਸਾਲ ਦੇ ਅੰਦਰ ਲਗਾਤਾਰ ਸਫ਼ਲਤਾ ਲਈ ਵਧਾਈ ਦਿੱਤੀ।

ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


author

DIsha

Content Editor

Related News