ਕੋਚਿੰਗ ਸੈਂਟਰ ’ਚ ਵਿਦਿਆਰਥੀ ਨੇ ਚਾਕੂ ਮਾਰ ਕੇ ਕੀਤਾ ਅਧਿਆਪਕ ਦਾ ਕਤਲ
Saturday, Jul 06, 2024 - 11:15 PM (IST)

ਗੁਹਾਟੀ, (ਭਾਸ਼ਾ)– ਅਸਾਮ ਦੇ ਸ਼ਿਵਸਾਗਰ ਜ਼ਿਲੇ ’ਚ ਸ਼ਨੀਵਾਰ ਨੂੰ ਇਕ ਕੋਚਿੰਗ ਸੈਂਟਰ ਦੇ ਅਧਿਆਪਕ ਦਾ ਉਨ੍ਹਾਂ ਦੇ ਹੀ ਇਕ ਵਿਦਿਆਰਥੀ ਨੇ ਜਮਾਤ ਅੰਦਰ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਨਾਬਾਲਗ ਵਿਦਿਆਰਥੀ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਅਧਿਆਪਕ ਨੇ ਕਿਸੇ ਗੱਲ ’ਤੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਝਿੜਕਿਆ ਸੀ। ਪੁਲਸ ਨੇ ਦੱਸਿਆ,‘‘ਅਸੀਂ ਚਾਕੂਬਾਜ਼ੀ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਕੋਚਿੰਗ ਸੈਂਟਰ ਪਹੁੰਚੇ। ਮੁੱਢਲੀ ਜਾਣਕਾਰੀ ਅਨੁਸਾਰ ਇਕ ਵਿਦਿਆਰਥੀ ਨੇ ਆਪਣੇ ਅਧਿਆਪਕ ਤੇ ਚਾਕੂ ਨਾਲ ਹਮਲਾ ਕੀਤਾ। ਜਮਾਤ ਵਿਚ ਬਹੁਤ ਖੂਨ ਫੈਲਿਆ ਹੋਇਆ ਸੀ। ਚਾਕੂ ਵੀ ਉੱਥੇ ਹੀ ਮਿਲਿਆ।’’
ਅਧਿਆਪਕ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।