9ਵੀਂ ਜਮਾਤ ''ਚੋਂ ਫੇਲ੍ਹ ਹੋਣ ''ਤੇ ਗੁੱਸੇ ''ਚ ਵਿਦਿਆਰਥੀ ਨੇ ਤੋੜੀ ਪ੍ਰਿੰਸੀਪਲ ਦੀ ਕਾਰ
Monday, Apr 03, 2023 - 05:39 PM (IST)

ਫਤੇਹਾਬਾਤ- ਫਤਿਹਾਬਾਦ ਇਲਾਕੇ ਦੇ ਪਿੰਡ ਅਯਾਲਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਵਿਦਿਆਰਥੀ ਨੇ ਪ੍ਰਿੰਸੀਪਲ ਦੀ ਕਾਰ 'ਤੇ ਹਮਲਾ ਕਰਕੇ ਉਸਦੇ ਸ਼ੀਸ਼ੇ ਤੋੜ ਦਿੱਤੇ।
ਪ੍ਰਿੰਸੀਪਲ ਸੁਭਾਸ਼ ਟੂਟੇਜਾ ਨੇ ਦੱਸਿਆ ਕਿ ਬੀਤੇ ਦਿਨ ਉਹ ਸਕੂਲ 'ਚ ਬੱਚਿਆਂ ਦੇ ਨਤੀਜਿਆਂ ਦਾ ਐਲਾਨ ਕਰ ਰਿਹਾ ਸੀ। ਨਤੀਜਿਆਂ 'ਚ ਵਿੱਕੀ ਨਾਂ ਦਾ ਇਕ ਵਿਦਿਆਰਥੀ 9ਵੀਂ ਜਮਾਤ 'ਚੋਂ ਫੇਲ੍ਹ ਹੋ ਗਿਆ ਜੋ ਕਿ ਪਿਛਲੇ ਸਾਲ ਵੀ ਫੇਲ੍ਹ ਹੋਇਆ ਸੀ। ਨਤੀਜਾ ਸੁਣਦੇ ਹੀ ਵਿੱਕੀ ਗੁੱਸੇ 'ਚ ਆ ਗਿਆ ਅਤੇ ਪਾਰਕਿੰਗ 'ਚ ਖੜ੍ਹੀ ਉਸਦੀ ਕਾਰ 'ਤੇ ਇੱਟਾਂ ਨਾਲ ਹਮਲਾ ਕਰਕੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ। ਉਨ੍ਹਾਂ ਉਸਦੀ ਸੂਚਨਾ ਡਾਇਲ 112 ਪੁਲਸ ਨੂੰ ਦਿੱਤੀ ਜਿਸਨੇ ਮੌਕੇ 'ਤੇ ਪਹੁੰਚ ਕੇ ਜਾਂਚ-ਪੜਤਾਲ ਕੀਤੀ ਅਤੇ ਬਾਅਦ 'ਚ ਪੁਲਸ ਵੀ ਪਹੁੰਚੀ। ਨਾਲ ਹੀ ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਵਿੱਕੀ ਦੇ ਪਰਿਵਾਰ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ।