ਬੰਗਲਾਦੇਸ਼ ਤੋਂ ਦਿੱਲੀ ਏਅਰਲਿਫਟ ਕੀਤਾ ਗਿਆ ਕਸ਼ਮੀਰ ਦਾ ਵਿਦਿਆਰਥੀ, PM ਮੋਦੀ ਨੇ ਖੁਦ ਸੰਭਾਲਿਆ ਸੀ ਮੋਰਚਾ
Tuesday, Jun 14, 2022 - 10:04 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਇਕ ਐੱਮ. ਬੀ. ਬੀ. ਐੱਸ. ਵਿਦਿਆਰਥੀ ਨੂੰ ਵਿਸ਼ੇਸ਼ ਇਲਾਜ ਲਈ ਸੋਮਵਾਰ ਨੂੰ ਬੰਗਲਾਦੇਸ਼ ਤੋਂ ਨਵੀਂ ਦਿੱਲੀ ਏਅਰਲਿਫਟ ਕੀਤਾ। ਭਾਜਪਾ ਨੇਤਾ ਰਵਿੰਦਰ ਰੈਨਾ ਨੇ ਕਿਹਾ ਕਿ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਬੰਗਲਾਦੇਸ਼ ਦੇ ਇਕ ਹਸਪਤਾਲ ’ਚ ਇਲਾਜ ਕਰਵਾ ਰਹੇ ਵਿਦਿਆਰਥੀ ਨੂੰ ਏਅਰਲਿਫਟ ਕਰ ਕੇ ਨਵੀਂ ਦਿੱਲੀ ਦੇ ਏਮਜ਼ ’ਚ ਦਾਖਲ ਕਰਵਾਇਆ ਗਿਆ ਹੈ। ਇੱਥੋਂ ਦੇ ਰਾਜੌਰੀ ਜ਼ਿਲੇ ਦਾ ਵਸਨੀਕ ਸ਼ੋਏਬ ਲੋਨ ਢਾਕਾ ਦੇ ਬਾਰਿੰਦ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਫਾਈਨਲ ਯੀਅਰ ਦਾ ਵਿਦਿਆਰਥੀ ਹੈ। ਸ਼ੋਏਬ ਦਾ 3 ਜੂਨ ਨੂੰ ਆਪਣੇ ਕਾਲਜ ਦੇ 2 ਦੋਸਤਾਂ ਨਾਲ ਐਕਸੀਡੈਂਟ ਹੋਇਆ ਸੀ। ਹਾਦਸੇ ’ਚ ਇਕ ਦੀ ਮੌਤ ਹੋ ਗਈ ਸੀ ਅਤੇ ਸ਼ੋਏਬ ਸਮੇਤ 2 ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ 'ਚ ਅਦਾਲਤ ਨੇ ਸਤੇਂਦਰ ਜੈਨ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
ਰੈਨਾ ਨੇ ਰਾਜੌਰੀ ਜ਼ਿਲ੍ਹੇ ਦੇ ਦੌਰੇ ਦੌਰਾਨ ਵਿਦਿਆਰਥੀ ਦੇ ਪਿਤਾ ਮੁਹੰਮਦ ਅਸਕਮ ਲੋਨ ਨਾਲ ਮੁਲਾਕਾਤ ਕੀਤੀ ਸੀ। ਰੈਨਾ ਨੇ ਕਿਹਾ ਕਿ ਮੈਂ ਪੀ.ਐੱਮ.ਓ. ਨੂੰ ਮਦਦ ਕਰਨ ਲਈ ਕਿਹਾ। ਪੀ.ਐੱਮ.ਓ ਨੇ ਵੇਰਵੇ ਮੰਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀ ਦੇ ਪਰਿਵਾਰ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਬੰਗਲਾਦੇਸ਼ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਫੋਨ ਕੀਤਾ। ਰੈਨਾ ਨੇ ਇਸ ਸਬੰਧ ’ਚ ਤੁਰੰਤ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ