ਸ਼ਰਮਨਾਕ! ਪਹਿਲਾਂ ਵਿਦਿਆਰਥੀ ਨੂੰ ਹੋਸਟਲ 'ਚ ਕਰਵਾਈ ਨਗਨ ਪਰੇਡ ਤੇ ਫ਼ਿਰ...

Wednesday, Aug 23, 2023 - 02:37 AM (IST)

ਕੋਲਕਾਤਾ (ਭਾਸ਼ਾ)- ਜਾਦਵਪੁਰ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਦੀ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ, ਜਿਸ ਨੂੰ ਘਟਨਾ ਤੋਂ ਕੁਝ ਮਿੰਟ ਪਹਿਲਾਂ ਹੀ ਨਗਨ ਹਾਲਤ ਵਿਚ ਪਰੇਡ ਕਰਵਾਈ ਗਈ ਸੀ। ਕੋਲਕਾਤਾ ਪੁਲਸ ਦੀ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ। 

ਇਹ ਖ਼ਬਰ ਵੀ ਪੜ੍ਹੋ : ਪਾਕਿ ਰੇਂਜਰਾਂ ਨੇ 6 ਪੰਜਾਬੀ ਨੌਜਵਾਨ ਕੀਤੇ ਗ੍ਰਿਫ਼ਤਾਰ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਾਏ ਦੋਸ਼

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਜਾਂਚਕਰਤਾਵਾਂ ਨੇ ਇਹ ਵੀ ਪਾਇਆ ਕਿ ਨਾਬਾਲਗ ਪੀੜਤ ਨਾਲ "ਜਿਣਸੀ ਛੇੜਛਾੜ" ਕੀਤੀ ਗਈ ਸੀ ਅਤੇ ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਸਮੇਤ 12 ਲੋਕਾਂ ਨੇ ਪੂਰੇ ਘਟਨਾਕ੍ਰਮ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਪੁਲਸ ਮੁਤਾਬਕ ਜਿਨ੍ਹਾਂ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਸਿਰਫ਼ ਇਕ ਦੀ ਸਰਗਰਮ ਭੂਮਿਕਾ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - ਮਹੂਰਤ ਕਢਵਾ ਕੇ ਕੀਤੀ 1 ਕਰੋੜ ਰੁਪਏ ਦੀ ਡਕੈਤੀ, ਡਾਕੂਆਂ ਦੇ ਨਾਲ-ਨਾਲ ਜੋਤਿਸ਼ੀ ਵੀ ਗ੍ਰਿਫ਼ਤਾਰ

ਅਧਿਕਾਰੀ ਨੇ ਕਿਹਾ, "ਵਿਦਿਆਰਥੀ ਦੀ ਯਕੀਨੀ ਤੌਰ 'ਤੇ ਰੈਗਿੰਗ ਕੀਤੀ ਗਈ ਸੀ ਅਤੇ ਕਮਰਾ ਨੰਬਰ 70 ਵਿਚ ਜ਼ਬਰਦਸਤੀ ਕੱਪੜੇ ਉਤਾਰ ਦਿੱਤੇ ਗਏ ਸਨ ਅਤੇ ਗਲਿਆਰੇ ਵਿਚ ਨਗਨ ਪਰੇਡ ਕਰਵਾਈ ਗਈ, ਸਾਡੇ ਕੋਲ ਸਬੂਤ ਹਨ।'' ਦੱਸ ਦਈਏ ਕਿ 9 ਅਗਸਤ ਨੂੰ ਯੂਨੀਵਰਸਿਟੀ ਕੈਂਪਸ ਨੇੜੇ ਮੁੱਖ ਹੋਸਟਲ ਦੀ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਕਥਿਤ ਤੌਰ 'ਤੇ ਡਿੱਗਣ ਕਾਰਨ ਕਿਸ਼ੋਰ ਵਿਦਿਆਰਥੀ ਦੀ ਮੌਤ ਹੋ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News