ਇੰਡਕਸ਼ਨ ਚੁੱਲ੍ਹਾ ਬਣ ਗਿਆ ''ਮੌਤ ਦਾ ਸਾਮਾਨ'' ! 9ਵੀਂ ਦੀ ਵਿਦਿਆਰਥਣ ਦੀ ਗਈ ਜਾਨ
Wednesday, Jan 28, 2026 - 09:08 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ’ਚ ਜੌਨਪੁਰ ਜ਼ਿਲ੍ਹੇ ਦੇ ਮਛਲੀਸ਼ਹਿਰ ਨਗਰ ਖੇਤਰ ’ਚ ਸੋਮਵਾਰ ਦੀ ਰਾਤ ਇੰਡਕਸ਼ਨ ਚੁੱਲ੍ਹੇ ’ਤੇ ਖਾਣਾ ਬਣਾਉਂਦੇ ਸਮੇਂ ਕਰੰਟ ਦੀ ਲਪੇਟ ’ਚ ਆਉਣ ਨਾਲ 9ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਹੋ ਗਈ।
ਅਧਿਕਾਰਤ ਸੂਤਰਾਂ ਅਨੁਸਾਰ ਮਛਲੀਸ਼ਹਿਰ ਨਗਰ ਦੇ ਫੌਜਦਾਰ ਇੰਟਰ ਕਾਲਜ ’ਚ 9ਵੀਂ ਜਮਾਤ ਦੀ ਵਿਦਿਆਰਥਣ ਖੁਸ਼ਬੂ ਪਟੇਲ (15) ਨਿਵਾਸੀ ਅਹਿਮਦਪੁਰ ਸੋਮਵਾਰ ਦੀ ਰਾਤ ਆਪਣੇ ਘਰ ’ਤੇ ਇੰਡਕਸ਼ਨ ਚੁੱਲ੍ਹੇ ’ਤੇ ਖਾਣਾ ਬਣਾ ਰਹੀ ਸੀ। ਇਸੇ ਦੌਰਾਨ ਅਚਾਨਕ ਚੁੱਲ੍ਹੇ ’ਚ ਕਰੰਟ ਆ ਗਿਆ ਅਤੇ ਉਹ ਉਸ ਦੀ ਲਪੇਟ ’ਚ ਆ ਗਈ।
ਪਰਿਵਾਰਕ ਮੈਂਬਰ ਜਦੋਂ ਤੱਕ ਕੁਝ ਸਮਝਦੇ, ਉਦੋਂ ਤੱਕ ਖੁਸ਼ਬੂ ਦੀ ਹਾਲਤ ਗੰਭੀਰ ਹੋ ਚੁੱਕੀ ਸੀ। ਹਫੜਾ-ਦਫੜੀ ’ਚ ਇਲਾਜ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਇਹ ਵੀ ਪੜ੍ਹੋ- ਹੋ ਗਈ ਮਹਾ Deal ! 150 ਤੋਂ ਜ਼ੀਰੋ ਹੋਇਆ Tariff, ਭਾਰਤ ਤੇ ਯੂਰਪੀ ਯੂਨੀਅਨ ਨੇ ਮਿਲਾਇਆ 'ਹੱਥ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
