ਚੱਲਦੀ ਸਕੂਲ ਬੱਸ ਦਾ ਧਸ ਗਿਆ ''ਫਰਸ਼'' ! UKG ''ਚ ਪੜ੍ਹਦੀ ਵਿਦਿਆਰਥਣ ਦੀ ਹੋਈ ਦਰਦਨਾਕ ਮੌਤ

Monday, Mar 02, 2026 - 10:34 AM (IST)

ਚੱਲਦੀ ਸਕੂਲ ਬੱਸ ਦਾ ਧਸ ਗਿਆ ''ਫਰਸ਼'' ! UKG ''ਚ ਪੜ੍ਹਦੀ ਵਿਦਿਆਰਥਣ ਦੀ ਹੋਈ ਦਰਦਨਾਕ ਮੌਤ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਸ਼ਨੀਵਾਰ ਦੁਪਹਿਰ ਨੂੰ ਇਕ ਰੂਹ ਕੰਬਾਊ ਹਾਦਸਾ ਵਾਪਰਿਆ, ਜਿੱਥੇ ਇਕ ਨਿੱਜੀ ਸਕੂਲ ਦੀ ਬੱਸ ਦਾ ਫਰਸ਼ ਅਚਾਨਕ ਟੁੱਟਣ ਕਾਰਨ 8 ਸਾਲਾ ਮਾਸੂਮ ਬੱਚੀ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ, ਬੱਚੀ ਬੱਸ ਦੇ ਟੁੱਟੇ ਹੋਏ ਫਰਸ਼ ਤੋਂ ਹੇਠਾਂ ਸੜਕ 'ਤੇ ਡਿੱਗ ਗਈ ਅਤੇ ਬੱਸ ਦੇ ਪਹੀਏ ਹੇਠਾਂ ਕੁਚਲੇ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜ੍ਹੋ : ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਮਸ਼ਹੂਰ ਸਿੰਗਰ ! ਮਿਊਜ਼ਿਕ ਇੰਡਸਟਰੀ 'ਚ ਮਚੀ ਤੜਥੱਲੀ

ਭਰਾ ਦੀਆਂ ਅੱਖਾਂ ਸਾਹਮਣੇ ਵਾਪਰਿਆ ਹਾਦਸਾ

ਮ੍ਰਿਤਕ ਬੱਚੀ ਦੀ ਪਛਾਣ ਅਨੰਨਿਆ ਵਜੋਂ ਹੋਈ ਹੈ, ਜੋ ਮਾਊਂਟ ਇੰਟਰਨੈਸ਼ਨਲ ਸਕੂਲ 'ਚ ਯੂ.ਕੇ.ਜੀ. ਦੀ ਵਿਦਿਆਰਥਣ ਸੀ। ਹਾਦਸੇ ਸਮੇਂ ਉਹ ਆਪਣੇ ਵੱਡੇ ਭਰਾ ਗੋਲੂ (ਤੀਜੀ ਜਮਾਤ ਦਾ ਵਿਦਿਆਰਥੀ) ਨਾਲ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਪਰਤ ਰਹੀ ਸੀ। ਜਿਵੇਂ ਹੀ ਅਨੰਨਿਆ ਹੇਠਾਂ ਡਿੱਗੀ, ਉਸ ਦਾ ਭਰਾ ਜ਼ੋਰ-ਜ਼ੋਰ ਨਾਲ ਚੀਕਣ ਲੱਗਾ, ਜਿਸ ਤੋਂ ਬਾਅਦ ਡਰਾਈਵਰ ਨੇ ਬੱਸ ਰੋਕੀ। ਬੱਚੀ ਦੇ ਪਿਤਾ ਰਵੀ ਗੰਗੀਰੀ ਚੌਰਾਹੇ 'ਤੇ ਜਨ ਸੇਵਾ ਕੇਂਦਰ ਚਲਾਉਂਦੇ ਹਨ।

ਇਹ ਵੀ ਪੜ੍ਹੋ : ਜੰਗ ਦੇ ਤਣਾਅ ਵਿਚਾਲੇ ਭਾਰਤ ਦਾ ਵਿਦੇਸ਼ੀਆਂ ਲਈ ਵੱਡਾ ਐਲਾਨ ! ਵੀਜ਼ਾ ਨੂੰ ਲੈ ਕੇ ਦਿੱਤੀ ਇਹ ਸਹੂਲਤ

ਡਰਾਈਵਰ ਨੇ ਭੱਜਣ ਦੀ ਕੀਤੀ ਕੋਸ਼ਿਸ਼ 

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਬੱਚੀ ਦੀ ਲਾਸ਼ ਨੂੰ ਬੱਸ 'ਚ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਉਸ ਨੂੰ ਫੜ ਲਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਜਾਮ ਲਗਾ ਦਿੱਤਾ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਸ਼ਾਂਤ ਕਰਵਾਇਆ।

ਪੁਲਸ ਅਤੇ ਸਕੂਲ ਪ੍ਰਬੰਧਕਾਂ ਦਾ ਪੱਖ 

ਸੀ.ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਕਾਸਗੰਜ ਜ਼ਿਲ੍ਹੇ ਦੇ ਢੋਲਨਾ ਇਲਾਕੇ ਕੋਲ ਵਾਪਰਿਆ ਹੈ, ਜਿਸ ਕਾਰਨ ਬੱਚੀ ਦੀ ਲਾਸ਼ ਨੂੰ ਉੱਥੇ ਹੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬੱਚੀ ਦੇ ਪਿਤਾ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਹਾਲਤ ਕਾਫੀ ਜਰਜਰ ਸੀ। ਪੁਲਸ ਅਨੁਸਾਰ, ਬੱਸ ਦੇ ਅੰਦਰ ਪਹੀਏ ਦੇ ਉੱਪਰ ਲੱਗੀ ਟੀਨ ਦੀ ਚਾਦਰ ਖੁੱਲ੍ਹ ਗਈ ਸੀ, ਜਿਸ ਕਾਰਨ ਬੱਚੀ ਸਿੱਧੀ ਸੜਕ 'ਤੇ ਡਿੱਗ ਪਈ ਅਤੇ ਟਾਇਰ ਹੇਠ ਕੁਚਲੀ ਗਈ। ਦੂਜੇ ਪਾਸੇ, ਮਾਊਂਟ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਨੇ ਇਸ ਨੂੰ ਇਕ 'ਹਾਦਸਾ' ਕਰਾਰ ਦਿੰਦੇ ਹੋਏ ਮ੍ਰਿਤਕ ਬੱਚੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News