ਸਕੂਲ ''ਚ ਖੇਡਦੀ 9 ਸਾਲਾ ਕੁੜੀ ਦੀ ਹਾਰਟ ਅਟੈਕ ਨਾਲ ਮੌਤ; 4 ਮਹੀਨੇ ਪਹਿਲਾਂ ਭਰਾ ਦੀ ਵੀ ਇੰਝ ਗਈ ਸੀ ਜਾਨ
Thursday, Feb 26, 2026 - 12:30 PM (IST)
ਨਾਗੌਰ- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਸਕੂਲ 'ਚ ਖੇਡਦੇ ਸਮੇਂ 9 ਸਾਲਾ ਵਿਦਿਆਰਥਣ ਦਿਵਿਆ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਸਕੂਲ ਦੇ ਮੈਦਾਨ 'ਚ ਹੋਰ ਬੱਚਿਆਂ ਨਾਲ ਖੇਡ ਰਹੀ ਸੀ।
ਪ੍ਰਾਰਥਨਾ ਸਭਾ ਤੋਂ ਪਹਿਲਾਂ ਵਾਪਰਿਆ ਭਾਣਾ
ਇਹ ਘਟਨਾ 23 ਫਰਵਰੀ ਦੀ ਸਵੇਰ ਨੂੰ ਗੋਟਨ ਕਸਬੇ ਦੇ ਗੋਟਨ ਇੰਟਰਨੈਸ਼ਨਲ ਸਕੂਲ 'ਚ ਵਾਪਰੀ। ਸਕੂਲ ਪ੍ਰਬੰਧਕਾਂ ਅਨੁਸਾਰ, ਤਾਲਨਪੁਰ ਨਿਵਾਸੀ ਰਾਜੇਂਦਰ ਬਾਪੇਡੀਆ ਦੀ ਧੀ ਦਿਵਿਆ, ਜੋ ਕਿ 5ਵੀਂ ਜਮਾਤ ਦੀ ਵਿਦਿਆਰਥਣ ਸੀ, ਰੋਜ਼ਾਨਾ ਵਾਂਗ ਸਕੂਲ ਪਹੁੰਚੀ ਸੀ। ਅਜੇ ਸਵੇਰ ਦੀ ਪ੍ਰਾਰਥਨਾ ਸ਼ੁਰੂ ਹੋਣ 'ਚ ਸਮਾਂ ਸੀ, ਇਸ ਲਈ ਉਹ ਮੈਦਾਨ 'ਚ ਖੇਡ ਰਹੀ ਸੀ ਕਿ ਅਚਾਨਕ ਲੜਖੜਾ ਕੇ ਬੇਹੋਸ਼ ਹੋ ਕੇ ਡਿੱਗ ਪਈ। ਸਕੂਲ ਸਟਾਫ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਕੇ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : 10ਵੀਂ ਦੀ ਬੋਰਡ ਪ੍ਰੀਖਿਆ 'ਚ ਬੈਠੀ ਕੁੜੀ ਬਣ ਗਈ 'ਮਾਂ' ! ਚੱਲਦੇ ਪੇਪਰ 'ਚ ਦਿੱਤਾ ਬੱਚੇ ਨੂੰ ਜਨਮ
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਡਾਕਟਰਾਂ ਮੁਤਾਬਕ ਬੱਚੀ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਸੀ ਅਤੇ ਮੁੱਢਲੀ ਜਾਂਚ 'ਚ ਮੌਤ ਦਾ ਕਾਰਨ 'ਕਾਰਡੀਅਕ ਅਰੈਸਟ' ਮੰਨਿਆ ਗਿਆ ਹੈ। ਪਰਿਵਾਰ ਨੇ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਚਾਰ ਮਹੀਨੇ ਪਹਿਲਾਂ ਭਰਾ ਦੀ ਵੀ ਹੋਈ ਸੀ
ਅਚਾਨਕ ਮੌਤ ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਪਰਿਵਾਰ ਅਜੇ ਆਪਣੇ ਪੁੱਤਰ ਦੀ ਮੌਤ ਦੇ ਸਦਮੇ 'ਚੋਂ ਬਾਹਰ ਨਹੀਂ ਆਇਆ ਸੀ । ਪਰਿਵਾਰ ਨੇ ਦੱਸਿਆ ਕਿ ਦਿਵਿਆ ਦੇ ਵੱਡੇ ਭਰਾ ਅਭਿਸ਼ੇਕ ਦੀ ਮੌਤ ਵੀ ਲਗਭਗ ਚਾਰ ਮਹੀਨੇ ਪਹਿਲਾਂ (9 ਸਤੰਬਰ 2025) ਇਸੇ ਤਰ੍ਹਾਂ ਹੋਈ ਸੀ। ਉਹ ਵੀ ਘਰ 'ਚ ਖੇਡਦੇ ਸਮੇਂ ਅਚਾਨਕ ਬੇਹੋਸ਼ ਹੋ ਗਿਆ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
