ਮਜ਼ਬੂਤ ਨੇਵੀ ਫੌਜ ਦੇਸ਼ ਦੀ ਸੁਰੱਖਿਆ, ਖੁਸ਼ਹਾਲੀ ਲਈ ਗਾਰੰਟੀ : ਰੱਖਿਆ ਮੰਤਰੀ

04/24/2019 1:24:55 AM

ਨਵੀਂ ਦਿੱਲੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਨੇਵੀ ਫੌਜ ਦੇ ਚੋਟੀ ਦੇ ਕਮਾਂਡਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਜ਼ਬੂਤ ਨੇਵੀ ਫੌਜ ਭਾਰਤ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਗਾਰੰਟੀ ਪ੍ਰਦਾਨ ਕਰਦੀ ਹੈ। ਸੋਮਵਾਰ ਨੂੰ ਸ਼ੁਰੂ ਹੋਏ ਤਿੰਨ ਦਿਨਾਂ ਸਮਾਗਮ 'ਚ ਕਮਾਂਡਰ ਸਮੁੰਦਰ 'ਚ ਦੇਸ਼ ਦੇ ਸਾਹਮਣੇ ਉਭਰਦੀ ਚੁਣੌਤੀਆਂ 'ਤੇ ਵਿਸਥਾਨ ਨਾਲ ਚਰਚਾ ਕਰਨਗੇ।

ਸੀਤਾਰਮਣ ਨੇ ਆਪਣੇ ਸੰਬੋਧਨ 'ਚ ਕਈ ਸੰਚਾਲਨ ਮੁੱਦਿਆਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਸਮੁੰਦਰੀ ਸੰਚਾਲਨ 'ਚ 'ਕਰੀਅਰ ਬੈਟਲ ਗਰੁੱਪ' ਦੀ ਪ੍ਰਧਾਨਤਾ ਤੇ ਯੁੱਧ ਸਥਾਨ ਨੂੰ ਆਕਾਰ ਦੇਣ ਦੀ ਉਸ ਦੀ ਸਮਰੱਥਾ ਸਪੱਸ਼ਟ ਹੈ। ਸੀ.ਬੀ.ਜੀ. ਜੰਗੀ ਬੇੜੇ ਦੇ ਵੱਡੇ ਸਮੂਹ ਹੁੰਦੇ ਹਨ ਜਿਨ੍ਹਾਂ 'ਚ ਜਹਾਜ਼ ਦੇ ਕੈਰੀਅਰ, ਪਣਡੁੱਬੀ ਰੋਕੂ ਜਹਾਜ਼, ਵਿਨਾਸ਼ਕਾਰ, ਫ੍ਰਿਗੇਟ, ਪਣਡੁੱਬੀ ਤੇ ਟੈਂਕਰ ਸ਼ਾਮਲ ਹੁੰਦੇ ਹਨ।

ਰੱਖਿਆ ਮੰਤਰੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਨੇਵੀ ਫੌਜ ਦੇ ਤੁਰੰਤ ਅਭਿਆਸ ਦੀ ਸਥਿਤੀ ਨਾਲ ਯੁੱਧ ਦੀ ਸਥਿਤੀ 'ਚ ਆਉਣ ਲਈ ਸ਼ਲਾਘਾ ਕੀਤੀ। ਸੂਤਰਾਂ ਨੇ ਕਿਹਾ ਕਿ ਕਮਾਂਡਰ ਹਿੰਦ ਮਹਾਸਾਗਰ ਖੇਤਰ 'ਚ ਚੀਨੀ ਨੇਵੀ ਫੌਜ ਦੀ ਵਧਦੀ ਮੌਜੂਦਗੀ ਦੇ ਮੱਦੇਨਜ਼ਰ ਨੇਵੀ ਫੌਜ ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਦੇ ਤਰੀਕਿਆਂ 'ਤੇ ਵਿਚਾਰ ਕਰਨਗੇ। ਸੀਤਾਰਮਣ ਨੇ ਕਿਹਾ, 'ਇਕ ਮਜ਼ਬੂਤ ਨੇਵੀ ਫੌਜ ਭਾਰਤ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਜ਼ਰੂਰੀ ਗਾਰੰਟੀ ਹੈ।'


Related News