ਚੀਨ ਦੇ ਰਾਸ਼ਟਰਪਤੀ ਨੇ ਸਾਈਬਰ ਯੁੱਧ ਲਈ ਫੌਜ ਦੀ ਨਵੀਂ ਇਕਾਈ ਦੀ ਕੀਤੀ ਸਥਾਪਨਾ
Saturday, Apr 20, 2024 - 12:47 PM (IST)
ਬੀਜਿੰਗ (ਭਾਸ਼ਾ)- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੀ ਨਵੀਂ ਸ਼ਾਖਾ ਸੂਚਨਾ ਫੋਰਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕ ਰਣਨੀਤਕ ਸ਼ਾਖਾ ਅਤੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਦਾ ਪ੍ਰਮੁੱਖ ਥੰਮ ਹੋਵੇਗੀ। ਸ਼ੀ ਜਿਨਪਿੰਗ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (CPC) ਦੇ ਪ੍ਰਧਾਨ ਹੋਣ ਤੋਂ ਇਲਾਵਾ, ਚੀਨੀ ਫੌਜ ਦੀ ਸਮੁੱਚੀ ਹਾਈ ਕਮਾਂਡ ਸੈਂਟਰਲ ਮਿਲਟਰੀ ਕਮਿਸ਼ਨ (CMC) ਦੇ ਮੁਖੀ ਵੀ ਹਨ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਰਾਜਪਾਲ ਬਾਠ ਨਿਊਜਰਸੀ ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ
ਉਨ੍ਹਾਂ ਕਿਹਾ ਕਿ ਸੂਚਨਾ ਸਹਾਇਤਾ ਫੋਰਸ (ISF) ਦੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਕਿ ਇਕ ਮਜ਼ਬੂਤ ਫੌਜ ਬਣਾਉਣ ਦੀ ਸਮੁੱਚੀ ਲੋੜ ਦੇ ਮੱਦੇਨਜ਼ਰ ਸੀਪੀਸੀ ਅਤੇ ਸੀਐੱਮਸੀ ਵੱਲੋਂ ਲਿਆ ਗਿਆ ਇੱਕ ਵੱਡਾ ਫੈਸਲਾ ਹੈ। ਸੂਚਨਾ ਸਹਾਇਤਾ ਫੋਰਸ (ISF) ਨੂੰ PLA ਦੀ ਰਣਨੀਤਕ ਸਹਾਇਤਾ ਫੋਰਸ (SSF) ਦਾ ਇੱਕ ਸੋਧਿਆ ਸੰਸਕਰਣ ਮੰਨਿਆ ਜਾ ਰਿਹਾ ਹੈ, ਜਿਸ ਨੂੰ 2015 ਵਿੱਚ ਪੁਲਾੜ, ਸਾਈਬਰ, ਰਾਜਨੀਤਕ ਅਤੇ ਇਲੈਕਟ੍ਰਾਨਿਕ ਯੁੱਧ ਨਾਲ ਨਜਿੱਠਣ ਲਈ ਸਥਾਪਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਗੁਪਤ ਫੰਡਿੰਗ ਦੇ ਸਬੰਧ 'ਚ ਟਰੰਪ ਖਿਲਾਫ ਕੇਸ ਦੀ ਸੁਣਵਾਈ ਰੋਕਣ ਦੀ ਬੇਨਤੀ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8