ਵਾਡਰਾ ਨੇ ਪੀ.ਐੱਮ. ਮੋਦੀ ਨੂੰ ਕਿਹਾ, ''ਮੇਰੇ ਖਿਲਾਫ ਵਿਅਕਤੀਗਤ ਹਮਲੇ ਕਰਨਾ ਬੰਦ ਕਰੋ''
Wednesday, May 08, 2019 - 08:16 PM (IST)
ਨਵੀਂ ਦਿੱਲੀ— ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਪੀ.ਐੱਮ. ਮੇਰੇ ਖਿਲਾਫ ਵਿਅਕਤੀਗਤ ਹਮਲੇ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਰੋਚਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਖਿਲਾਫ ਦੋਸ਼ ਲਗਾ ਰਹੇ ਹਨ। ਹਰਿਆਣਾ ਦੇ ਕੁਰੂਕਸ਼ੇਤਰ 'ਚ ਆਯੋਜਿਤ ਇਕ ਰੈਲੀ 'ਚ ਮੋਦੀ ਵੱਲੋਂ ਜ਼ਮੀਨ ਸੌਦਾ ਮਾਮਲੇ 'ਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕੀਤੇ ਜਾਣ ਦੇ ਤੁਰੰਤ ਬਾਅਦ ਵਾਡਰਾ ਨੇ ਟਵੀਟਰ ਤੇ ਫੇਸਬੁੱਕ 'ਤੇ ਫੇਸਬੁੱਕ 'ਤੇ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਹੱਥੋਂ ਉਤਪੀੜਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਆਪਣੀ ਟਿੱਪਣੀਆਂ ਰਾਹੀਂ ਨਿਆਂਪਾਲਿਕਾ ਦਾ ਅਪਮਾਨ ਕਰ ਰਹੇ ਹਨ ਕਿ ਉਹ ਉਨ੍ਹਾਂ ਨੂੰ ਜੇਲ ਭੇਜ ਦੇਣਗੇ।
ਮੋਦੀ ਨੇ ਰੈਲੀ 'ਚ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਸੀ, ਇਹ ਚੌਕੀਦਾਰ ਦਿੱਲੀ ਤੇ ਹਰਿਆਣਾ 'ਚ ਕਿਸਾਨਾਂ ਦੀ ਜ਼ਮੀਨ ਲੁੱਟਣ ਵਾਲੇ ਭ੍ਰਿਸ਼ਟ ਲੋਕਾਂ ਨੂੰ ਛੱਡੇਗਾ ਨਹੀਂ। ਜੋ ਰਾਜਿਆਂ ਵਾਂਗ ਵਿਵਹਾਰ ਕਰਦੇ ਸਨ, ਉਨ੍ਹਾਂ ਨੂੰ ਈ.ਡੀ. ਤੇ ਅਦਾਲਤਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਤੁਹਾਡੇ ਆਸ਼ੀਰਵਾਦ ਨਾਲ ਕਿਸਾਨਾਂ ਨਾਲ ਨਿਆਂ ਹੋਵੇਗਾ ਤੇ ਭ੍ਰਿਸ਼ਟ ਲੋਕਾਂ ਨੂੰ ਜੇਲ 'ਚ ਭੇਜਿਆ ਜਾਵੇਗਾ।
ਪ੍ਰਧਾਨ ਮੰਤਰੀ ਨੂੰ ਸੰਬੋਧਿਤ ਇਕ ਫੇਸਬੁੱਕ ਪੋਸਟ 'ਚ ਵਾਡਰਾ ਨੇ ਕਿਹਾ, 'ਮੈਂ ਤੁਹਾਡੀ ਰੈਲੀ 'ਚ ਫਿਰ ਆਪਣਾ ਨਾਂ ਸੁਣ ਕੇ ਹੈਰਾਨ ਹਾਂ। ਗਰੀਬੀ, ਬੇਰੁਜ਼ਗਾਰੀ, ਔਰਤ ਤਾਕਤ ਵਰਗੇ ਕਈ ਰੋਚਕ ਮੁੱਦੇ ਹਨ, ਜੋ ਤੁਹਾਡੇ ਸਾਹਮਣੇ ਖੜ੍ਹੇ ਹਨ ਪਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਮੇਰੇ ਬਾਰੇ ਗੱਲ ਕਰਨ ਦਾ ਸੋਚਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੀ ਸਰਕਾਰ ਤੋਂ ਪਿਛਲੇ ਪੰਜ ਸਾਲਾਂ 'ਚ ਉਤਪੀੜਨ ਦਾ ਸਾਹਮਣਾ ਕਰਨਾ ਪਿਆ ਹੈ। ਵੱਖ-ਵੱਖ ਏਜੰਸੀਆਂ, ਅਦਾਲਤਾਂ ਤੇ ਟੈਕਸ ਵਿਭਾਗ ਤੋਂ ਲਗਾਤਾਰ ਨੋਟਿਸ, ਸਿਰਫ ਮੇਰੇ 'ਤੇ ਮਾਨਸਿਕ ਦਬਾਅ ਬਣਾਉਣ ਲਈ ਹੈ।