''ਸਟੈਚੂ ਆਫ ਯੂਨਿਟੀ'' ਆਜ਼ਾਦ ਭਾਰਤ ਦਾ ਤੀਰਥ ਸਥਾਨ : ਜੇ.ਪੀ. ਨੱਢਾ

07/20/2019 5:58:34 PM

ਕੇਵਡੀਆ— ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਦਾਰ ਵਲੱਭਭਾਈ ਪਟੇਲ ਨੂੰ ਸਮਰਪਿਤ 'ਸਟੈਚੂ ਆਫ ਯੂਨਿਟੀ' ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਚੁਕਿਆ ਹੈ ਅਤੇ ਇੱਥੇ ਦੀ ਯਾਤਰਾ ਨੂੰ ਆਜ਼ਾਦ 'ਭਾਰਤ ਦੇ ਤੀਰਥ ਸਥਾਨ' ਦੇ ਸਾਮਾਨ ਕਿਹਾ ਜਾ ਸਕਦਾ ਹੈ। ਨੱਢਾ ਆਪਣੇ 2 ਦਿਨਾ ਦੌਰੇ ਦੇ ਆਖਰੀ ਦਿਨ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਨਰਮਦਾ ਬੰਨ੍ਹ ਨੇੜੇ ਇਕ ਟਾਪੂ 'ਤੇ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਨੂੰ ਦੇਖਣ ਗਏ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਭਾਜਪਾ ਸ਼ਾਸਤ ਗੁਜਰਾਤ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। 'ਸਟੈਚੂ ਆਫ ਯੂਨਿਟੀ' ਦੀ ਯਾਤਰਾ ਦੌਰਾਨ ਨੱਢਾ ਨੇ ਕਿਹਾ,''ਇਹ (ਸਟੈਚੂ ਆਫ ਯੂਨਿਟੀ ਦੀ ਯਾਤਰਾ) ਆਜ਼ਾਦ ਭਾਰਤ ਦਾ ਤੀਰਥ ਸਥਾਨ ਬਣ ਚੁਕਿਆ ਹੈ। ਸਰਦਾਰ ਵਲੱਭਭਾਈ ਪਟੇਲ ਦੇ ਆਜ਼ਾਦ ਭਾਰਤ 'ਚ ਯੋਗਦਾਨ ਲਈ ਮੈਂ ਇਸ ਨੂੰ ਭਾਰਤ ਦਾ ਤੀਰਥ ਮੰਨਦਾ ਹਾਂ।''

ਉਨ੍ਹਾਂ ਨੇ ਕਿਹਾ ਕਿ 565 ਛੋਟੀ-ਵੱਡੀ ਰਿਆਸਤਾਂ ਨੂੰ ਇਕਜੁਟ ਕਰਨ 'ਚ ਪਹਿਲੇ ਗ੍ਰਹਿ ਮੰਤਰੀ ਦੇ ਰੂਪ 'ਚ ਪਟੇਲ ਦੀ ਭੂਮਿਕਾ ਕਾਰਨ ਭਾਰਤ ਇਕ ਮਜ਼ਬੂਤ ਦੇਸ਼ ਬਣ ਸਕਿਆ। ਉਨ੍ਹਾਂ ਨੇ ਕਿਹਾ,''ਅਸੀਂ ਉਨ੍ਹਾਂ ਦੇ ਬਲੀਦਾਨ ਨੂੰ ਨਹੀਂ ਭੁੱਲ ਸਕਦੇ। ਇਹ ਸਥਾਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਹ ਸਾਨੂੰ ਮਜ਼ਬੂਤ ਭਾਰਤ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।'' ਨੱਢਾ ਨਾਲ ਰਾਜ ਦੇ ਮੰਤਰੀ ਭੂਪੇਂਦਰ ਸਿੰਘ ਚੂੜਾਸਮਾ, ਪ੍ਰਦੇਸ਼ ਭਾਜਪਾ ਪ੍ਰਧਾਨ ਜੀਤੂ ਵਘਾਨੀ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਵੀ ਸਨ।


DIsha

Content Editor

Related News