ਭਾਜਪਾ ਪ੍ਰਧਾਨ JP ਨੱਢਾ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
Saturday, Apr 06, 2024 - 05:53 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅਤੇ ਰਾਜ ਸਭਾ ਦੇ 5 ਹੋਰ ਨਵੇਂ ਚੁਣੇ ਮੈਂਬਰਾਂ ਨੇ ਸ਼ਨੀਵਾਰ ਨੂੰ ਸਹੁੰ ਚੁੱਕੀ। ਰਾਜ ਸਭਾ ਸਪੀਕਰ ਜਗਦੀਪ ਧਨਖੜ ਨੇ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਹੋਰ ਲੋਕਾਂ 'ਚ ਅਸ਼ੋਕਰਾਵ ਸ਼ੰਕਰਰਾਵ ਚੌਹਾਨ (ਮਹਾਰਾਸ਼ਟਰ), ਚੁੰਨੀਲਾਲ ਗਰਾਸੀਆ (ਰਾਜਸਥਾਨ), ਅਨਿਲ ਕੁਮਾਰ ਯਾਦਵ ਮੰਡਾਡੀ (ਤੇਲੰਗਾਨਾ), ਸੁਸ਼ਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹਕ (ਦੋਵੇਂ ਪੱਛਮੀ ਬੰਗਾਲ) ਸ਼ਾਮਲ ਹਨ।
ਧਨਖੜ ਦੇ ਦਫ਼ਤਰ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਭਾਰਤ ਦੇ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ, ਸ਼੍ਰੀ ਜਗਦੀਪ ਧਨਖੜ ਨੇ ਅੱਜ ਸੰਸਦ ਭਵਨ 'ਚ ਸ਼੍ਰੀ ਜਗਤ ਪ੍ਰਕਾਸ਼ ਨਾਰਾਇਣ ਲਾਲ ਨੱਢਾ ਜੀ ਨੂੰ ਰਾਜ ਸਭਾ ਦੇ ਚੁਣੇ ਗਏ ਮੈਂਬਰ ਵਜੋਂ ਸਹੁੰ ਚੁਕਾਈ।'' ਉਨ੍ਹਾਂ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਰਾਜ ਸਭਾ ਦੇ ਸਪੀਕਰ ਨੇ ਸੰਸਦ ਭਵਨ 'ਚ ਰਾਜ ਸਭਾ ਦੇ ਚੁਣੇ ਮੈਂਬਰਾਂ ਨੂੰ ਸਹੁੰ ਵੀ ਚੁਕਾਈ, ਜਿਸ ਨਚ ਅਸ਼ੋਕਰਾਵ ਸ਼ੰਕਰਰਾਵ ਚੌਹਾਨ, ਚੁੰਨੀਲਾਲ ਗਰਾਸੀਆ, ਅਨਿਲ ਕੁਮਾਰ ਯਾਦਵ ਮੰਦਾਦੀ, ਸੁਸ਼ਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹਕ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8