ਅਮਰੀਕਾ ਦਾ ਵਪਾਰਕ ਵਫ਼ਦ ਕਰੇਗਾ ਭਾਰਤ ਦਾ ਦੌਰਾ
Thursday, Apr 11, 2024 - 03:43 PM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦਾ ਇਕ ਉੱਚ ਪੱਧਰੀ ਵਪਾਰਕ ਵਫਦ ਇਸ ਮਹੀਨੇ ਦੇ ਅੰਤ ਵਿਚ ਭਾਰਤ ਦਾ ਦੌਰਾ ਕਰੇਗਾ ਤਾਂ ਜੋ ਭਾਰਤ ਦੇ ਖੇਤੀ ਕਾਰੋਬਾਰੀ ਖੇਤਰ ਵਿਚ ਵੱਖ-ਵੱਖ ਮੌਕਿਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਭਾਰਤ ਦੇ ਵਧ ਰਹੇ ਮੱਧ ਵਰਗ ਵਿਚ ਅਮਰੀਕੀ ਉਤਪਾਦਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 82,000 ਰੁਪਏ ਦੇ ਨੇੜੇ ਪਹੁੰਚੇ ਚਾਂਦੀ ਦੇ ਭਾਅ
ਖੇਤੀਬਾੜੀ ਵਪਾਰ ਅਤੇ ਵਿਦੇਸ਼ੀ ਖੇਤੀਬਾੜੀ ਮਾਮਲਿਆਂ ਦੇ ਅੰਡਰ ਸੈਕਟਰੀ ਐਲੇਕਸਿਸ ਟੇਲਰ ਨੇ ਕਿਹਾ "ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਵਿਚ ਘਰੇਲੂ ਭੋਜਨ ਖ਼ਰੀਦ ਵਿਚ ਵਧਦੀ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਅਮਰੀਕਾ ਦੇ ਖੇਤੀਬਾੜੀ ਕਾਰੋਬਾਰਾਂ ਲਈ ਭਾਰਤ ਦੀ ਵਿਕਸਿਤ ਅਰਥਵਿਵਸਥਾ ਇੱਕ ਵਧੀਆ ਮੌਕਾ ਹੈ। ਟੇਲਰ ਦਿੱਲੀ ਵਿੱਚ 20 ਤੋਂ 25 ਅਪ੍ਰੈਲ ਤੱਕ ਯੂਐਸ ਡਿਪਾਰਟਮੈਂਟ ਆਫ਼ ਐਗਰੀਕਲਚਰ (ਯੂਐਸਡੀਏ) ਦਾ ਖੇਤੀ ਕਾਰੋਬਾਰ ਵਪਾਰ ਮਿਸ਼ਨ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ : ਅਮਰੀਕਾ ਤੇ ਚੀਨ 'ਚ ਵਧਿਆ ਤਣਾਅ , ਚੀਨੀ ਵਿਦਿਆਰਥੀਆਂ ਨੂੰ ਦੇਸ਼ 'ਚੋਂ ਕੱਢਣ ਮਗਰੋਂ ਦਿੱਤੀ ਇਹ ਚਿਤਾਵਨੀ
ਟੇਲਰ ਨੇ ਕਿਹਾ, ''ਭਾਰਤ ਦੇ ਮੱਧ-ਵਰਗ ਦੇ ਖਪਤਕਾਰਾਂ ਦੀ ਅਮਰੀਕੀ ਖੁਰਾਕ ਉਤਪਾਦਾਂ ਪ੍ਰਤੀ ਵਧਦੀ ਜਾਗਰੂਕਤਾ ਅਤੇ ਵਧਦੀ ਖਰੀਦ ਸ਼ਕਤੀ ਅਮਰੀਕੀ ਉਤਪਾਦਕਾਂ ਲਈ ਇਕ ਮੌਕਾ ਹੈ।'' ਭਾਰਤ ਦੀ ਯਾਤਰਾ ਦੌਰਾਨ ਅਮਰੀਕੀ ਵਫਦ ਦੇਸ਼ ਨਾਲ ਨਵੇਂ ਵਪਾਰਕ ਸਬੰਧ ਬਣਾਉਣ, ਮੌਜੂਦਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ, ਬਜ਼ਾਰ ਵਿੱਚ ਅਮਰੀਕੀ ਉਤਪਾਦਾਂ ਦਾ ਨਿਰੀਖਣ ਕਰਨ ਅਤੇ ਭਾਰਤੀ ਬਾਜ਼ਾਰਾਂ ਵਿੱਚ ਭੋਜਨ ਦੇ ਨਵੇਂ ਵਿਕਲਪਾਂ ਬਾਰੇ ਜਾਣਨ ਲਈ ਮੀਟਿੰਗਾਂ ਕਰਨਗੇ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਪਾਰ ਮਿਸ਼ਨ ਅਮਰੀਕੀ ਕਿਸਾਨਾਂ, ਪਸ਼ੂ ਪਾਲਕਾਂ ਅਤੇ ਉਤਪਾਦਕਾਂ ਲਈ ਨਵੇਂ ਖਰੀਦ ਸਮਝੌਤੇ ਨੂੰ ਲਾਗੂ ਕਰੇਗਾ।
ਇਹ ਵੀ ਪੜ੍ਹੋ : ਜਲਵਾਯੂ ਟੀਚਿਆਂ ਨੂੰ ਲਾਜ਼ਮੀ ਬਣਾਉਣ ਲਈ ਤਿੰਨ ਪਟੀਸ਼ਨਾਂ 'ਤੇ ਯੂਰਪੀਅਨ ਕੋਰਟ ਦਾ ਮਿਸ਼ਰਤ ਫੈਸਲਾ
ਇਹ ਵੀ ਪੜ੍ਹੋ : Dubai 'ਚ 25 ਕਰੋੜ ਦੇ ਕਾਫ਼ਲੇ ਨਾਲ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੇ ਸ਼ੁਰੂ ਕੀਤੀਆਂ ਵਿਆਹ ਦੀਆਂ ਤਿਆਰੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8