ਰਾਮ ਮੰਦਰ ’ਚ ਚੜ੍ਹਾਵਾ ਗਿਣਨ ਵਾਲੇ ਪਾਉਣਗੇ ਕੇਸਰੀ ਜੰਪਸੂਟ: ਮੋਬਾਈਲ ’ਤੇ ਰੋਕ, ਮੁਲਾਜ਼ਮਾਂ ਦੇ ਪਿਛੋਕੜ ਦੀ ਹੋਵੇਗੀ ਜਾਂਚ

Thursday, Oct 01, 2026 - 05:54 AM (IST)

ਰਾਮ ਮੰਦਰ ’ਚ ਚੜ੍ਹਾਵਾ ਗਿਣਨ ਵਾਲੇ ਪਾਉਣਗੇ ਕੇਸਰੀ ਜੰਪਸੂਟ: ਮੋਬਾਈਲ ’ਤੇ ਰੋਕ, ਮੁਲਾਜ਼ਮਾਂ ਦੇ ਪਿਛੋਕੜ ਦੀ ਹੋਵੇਗੀ ਜਾਂਚ

ਅਯੁੱਧਿਆ (ਇੰਟ.) : ਰਾਮ ਮੰਦਰ ਵਿਚ ਚੜ੍ਹਾਵੇ ਦੀ ਰਾਸ਼ੀ ਦੀ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਹੁਣ ਗਿਣਤੀ ਕਮਰੇ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਬਿਨਾਂ ਜੇਬ ਵਾਲਾ ਕੇਸਰੀ ਰੰਗ ਦਾ ‘ਜੰਪਸੂਟ’ ਪਾਉਣਾ ਲਾਜ਼ਮੀ ਹੋਵੇਗਾ। ਨਿਰਧਾਰਿਤ ਪੋਸ਼ਾਕ ਤੋਂ ਬਿਨਾਂ ਕਿਸੇ ਵੀ ਕਰਮਚਾਰੀ ਨੂੰ ਗਿਣਤੀ ਕਮਰੇ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਦਰ ਟਰੱਸਟ ਵੱਲੋਂ ਇਹ ਵਿਵਸਥਾ ਚੜ੍ਹਾਵੇ ਦੀ ਗਿਣਤੀ ਵਿਚ ਪਾਰਦਰਸ਼ਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ‘ਜੰਪਸੂਟ’ ਉੱਪਰ ਤੋਂ ਹੇਠਾਂ ਤੱਕ ਇੱਕੋ ਰੰਗ ਦਾ ਹੋਵੇਗਾ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਜੇਬ ਨਹੀਂ ਹੋਵੇਗੀ। ਪੋਸ਼ਾਕ ਦੇ ਪਿੱਛੇ ਜ਼ਿਪ ਲੱਗੀ ਹੋਵੇਗੀ, ਤਾਂ ਜੋ ਕਰਮਚਾਰੀਆਂ ਕੋਲ ਨਕਦੀ ਜਾਂ ਹੋਰ ਸਾਮਾਨ ਲੁਕਾਉਣ ਦੀ ਗੁੰਜਾਇਸ਼ ਨਾ ਰਹੇ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP

ਨਵੀਂ ਵਿਵਸਥਾ ਤਹਿਤ ਚੜ੍ਹਾਵਾ ਗਿਣਤੀ ਕਮਰੇ ਵਿਚ ਮੋਬਾਈਲ ਫ਼ੋਨ, ਬੈਗ, ਕੈਮਰਾ ਅਤੇ ਹੋਰ ਨਿੱਜੀ ਸਾਮਾਨ ਲੈ ਕੇ ਜਾਣ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ। ਮੁਲਾਜ਼ਮਾਂ ਨੂੰ ਨਿਰਧਾਰਿਤ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਆਪਣਾ ਨਿੱਜੀ ਸਾਮਾਨ ਬਾਹਰ ਜਮ੍ਹਾ ਕਰਵਾਉਣਾ ਪਵੇਗਾ। ਗਿਣਤੀ ਦੌਰਾਨ ਉੱਥੋਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਵੀ ਰੱਖੀ ਜਾਵੇਗੀ। ਰਾਮ ਮੰਦਰ ਵਿਚ ਚੜ੍ਹਾਵੇ ਦੀ ਰਾਸ਼ੀ ਦੀ ਗਿਣਤੀ ਨਾਲ ਜੁੜੇ ਮਾਮਲਿਆਂ ਵਿਚ ਚੋਰੀ ਅਤੇ ਗੜਬੜੀ ਦੇ ਦੋਸ਼ ਸਾਹਮਣੇ ਆਉਣ ਅਤੇ ਐੱਸ. ਆਈ. ਟੀ. ਜਾਂਚ ਤੋਂ ਬਾਅਦ ਟਰੱਸਟ ਨੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਹਨ। ਇਸ ਦੇ ਨਾਲ ਹੀ ਚੜ੍ਹਾਵਾ ਗਿਣਨ ਵਾਲੇ ਮੁਲਾਜ਼ਮਾਂ ਦੇ ਪਿਛਲੇ ਰਿਕਾਰਡ ਅਤੇ ਪਿਛੋਕੜ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਮੁਲਾਜ਼ਮਾਂ ਦੀ ਨਿਯੁਕਤੀ ਅਤੇ ਉਨ੍ਹਾਂ ਦੀ ਭੂਮਿਕਾ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿਚ ਹਾਲ ਹੀ ਵਿਚ ਟਿੰਨੂ ਸਮੇਤ 3 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਚੜ੍ਹਾਵੇ ਦੀ ਸੁਰੱਖਿਆ ਅਤੇ ਗਿਣਤੀ ਦੀ ਪ੍ਰਕਿਰਿਆ ਸਬੰਧੀ ਨਿਗਰਾਨੀ ਹੋਰ ਵਧਾ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News