ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ

Friday, Oct 09, 2026 - 01:47 PM (IST)

ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ

​ਨਵੀਂ ਦਿੱਲੀ (ਏਜੰਸੀ) - ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਆਪਣੇ ਰਿਟੇਲ ਕਾਰੋਬਾਰ ’ਚ ਬਦਲਾਅ ਦੇ ਤਹਿਤ ਲੱਗਭਗ 1000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਇਸ ਛਾਂਟੀ ਦਾ ਅਸਰ ਭਾਰਤ, ਅਮਰੀਕਾ ਅਤੇ ਬ੍ਰਿਟੇਨ ’ਚ ਕੰਮ ਕਰਨ ਵਾਲੇ ਕਰਮਚਾਰੀਆਂ ’ਤੇ ਵੀ ਪਿਆ ਹੈ। ਖ਼ਾਸ ਗੱਲ ਇਹ ਹੈ ਕਿ ਐਮਾਜ਼ੋਨ ਵੱਲੋਂ ਇਹ ਛਾਂਟੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਕੰਪਨੀ ਦੀ ਸੇਲ ਚੱਲ ਰਹੀ ਹੈ।

ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ

​ਰਿਪੋਰਟ ਅਨੁਸਾਰ ਛਾਂਟੀ ਦਾ ਸਭ ਤੋਂ ਵੱਧ ਅਸਰ ਐਮਾਜ਼ੋਨ ਦੇ ਸਟੋਰਸ ਡਵੀਜ਼ਨ ’ਤੇ ਪਿਆ ਹੈ। ਇਹ ਕੰਪਨੀ ਦੇ ਮੁੱਖ ਆਨਲਾਈਨ ਸ਼ਾਪਿੰਗ ਕਾਰੋਬਾਰ ਦਾ ਅਹਿਮ ਹਿੱਸਾ ਹੈ। ਕੰਪਨੀ ਨੇ ਲੱਗਭਗ 1000 ਅਹੁਦੇ ਖ਼ਤਮ ਕਰਨ ਦੀ ਪੁਸ਼ਟੀ ਕੀਤੀ ਹੈ। ਐਮਾਜ਼ੋਨ ਦੇ ਇਕ ਬੁਲਾਰੇ ਅਨੁਸਾਰ ਸਟੋਰਸ ਕਾਰੋਬਾਰ ਦੇ ਕੁਝ ਹਿੱਸਿਆਂ ’ਚ ਬਦਲਾਅ ਕੀਤਾ ਗਿਆ ਹੈ। ਇਸ ਦਾ ਉਦੇਸ਼ ਕਾਰੋਬਾਰ ਦੀਆਂ ਤਰਜੀਹਾਂ ’ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਧਿਆਨ ਕੇਂਦਰਿਤ ਕਰਨਾ ਅਤੇ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ

​ਭਾਰਤ ਸਮੇਤ ਕਈ ਦੇਸ਼ਾਂ ’ਚ ਮੁਲਾਜ਼ਮਾਂ ’ਤੇ ਅਸਰ

​ਇਸ ਮੁੜਗਠਨ ਦਾ ਅਸਰ ਕਸਟਮਰ ਸਰਵਿਸ ਅਤੇ ਸੈਲਿੰਗ ਪਾਰਟਨਰ ਸਰਵਿਸ ਨਾਲ ਜੁੜੀਆਂ ਟੀਮਾਂ ’ਤੇ ਵੀ ਪਿਆ ਹੈ। ਭਾਰਤ, ਅਮਰੀਕਾ ਅਤੇ ਬ੍ਰਿਟੇਨ ’ਚ ਕੰਮ ਕਰਨ ਵਾਲੇ ਕੁਝ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਨੌਕਰੀ ਖ਼ਤਮ ਹੋਣ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ :  ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News