ਕੇਂਦਰੀ ਜੇਲ੍ਹ ’ਚ ਬੰਦੀ ਕੋਲੋਂ ਮੋਬਾਈਲ ਬਰਾਮਦ
Tuesday, Oct 06, 2026 - 01:16 PM (IST)
ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗਾਇੰਦਵਾਲ ਸਾਹਿਬ ਵਿਚ ਤਲਾਸ਼ੀ ਦੌਰਾਨ ਇਕ ਬੰਦੀ ਕੋਲੋਂ ਇਕ ਟੱਚ ਸਕ੍ਰੀਨ ਮੋਬਾਈਲ ਅਤੇ ਦੋ ਸਿੰਮ ਕਾਰਡ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਦੇ ਬਲਾਕ ਨੰਬਰ-7 ਦੀ ਬੈਰਕ ਨੰਬਰ-5 ਵਿਚ ਬੰਦ ਚਰਨਜੀਤ ਸਿੰਘ ਉਰਫ਼ ਮਨਕੀਰਤ ਸਿੰਘ ਦੀ ਤਲਾਸ਼ੀ ਲੈਣ ’ਤੇ 1 ਟੱਚ ਸਕ੍ਰੀਨ ਮੋਬਾਈਲ ਅਤੇ 2 ਸਿੰਮ ਕਾਰਡ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
