ਗੁਰਦਾਸਪੁਰ ਦੇ ਮੰਦਰ ''ਚ ਚੋਰੀ, ਵਾਰਦਾਤ CCTV ''ਚ ਕੈਦ
Sunday, Oct 04, 2026 - 01:33 PM (IST)
ਗੁਰਦਾਸਪੁਰ (ਹਰਮਨ, ਗੋਰਾਇਆ, ਵਿਨੋਦ)- ਪੁਲਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਇਤਿਹਾਸਕ ਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇੱਕ ਮੰਦਰ 'ਚੋਂ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰ ਲਗਭਗ 15 ਕਿਲੋ ਵਜ਼ਨੀ ਪਿੱਤਲ ਦਾ ਟੱਲ (ਘੰਟਾ) ਚੋਰੀ ਕਰਕੇ ਫਰਾਰ ਹੋ ਗਏ। ਨੇੜੇ ਲੱਗੇ ਇੱਕ ਸੀ.ਸੀ.ਟੀ.ਵੀ. ਕੈਮਰੇ 'ਚ ਚੋਰਾਂ ਦੀ ਤਸਵੀਰ ਕੈਦ ਹੋ ਗਈ ਹੈ, ਜਿਸ 'ਚ ਉਹ ਮੋਟਰਸਾਈਕਲ 'ਤੇ ਆਉਂਦੇ ਅਤੇ ਬੋਰੀ 'ਚ ਪਾ ਕੇ ਕੋਈ ਭਾਰੀ ਚੀਜ਼ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਇਹ ਚੋਰੀ ਖਜੂਰੀਆ ਬਰਾਦਰੀ ਦੇ ਜਠੇਰਿਆਂ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਰ ਵਿਖੇ ਹੋਈ ਹੈ।
ਇਹ ਵੀ ਪੜ੍ਹੋ-ਵੰਦੇ ਭਾਰਤ ਨੇ ਰਚਿਆ ਇਤਿਹਾਸ: 100 ਦੀ ਰਫ਼ਤਾਰ ਨਾਲ ਪਾਰ ਕੀਤੇ ਚਿਨਾਬ ਤੇ ਅੰਜੀ ਪੁਲ
ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚਾਇਤ ਮੈਂਬਰ ਜੋਤੀ ਖਜੂਰੀਆ ਤੇ ਖਜੂਰੀਆ ਬਰਾਦਰੀ ਦੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਚੋਰੀ ਹੋਏ ਟੱਲ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ 'ਚ ਚੋਰਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ ਅਤੇ ਪੁਲਸ ਨੂੰ ਇਹ ਫੁਟੇਜ ਮੁਹੱਈਆ ਵੀ ਕਰਵਾ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਪਿੰਡ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਰਾਂ 'ਚ ਵੀ ਚੋਰੀਆਂ ਹੋਈਆਂ ਸਨ, ਜਿਨ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਇਲਾਕਾ ਨਿਵਾਸੀਆਂ ਵੱਲੋਂ ਥਾਣਾ ਪੁਰਾਣਾ ਸ਼ਾਲਾ ਪੁਲਸ ਨੂੰ ਦਿੱਤੀ ਗਈ ਸੀ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਲਗਾਤਾਰ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਬੇਹੱਦ ਮੰਦਭਾਗਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹਥਿਆਰਾਂ ਦੇ ਜ਼ਖੀਰੇ ਸਣੇ ਇਕ ਤਸਕਰ ਗ੍ਰਿਫਤਾਰ, AK-47 ਰਾਈਫਲ ਤੇ ਦੋ ਗ੍ਰਨੇਡ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
Related News
ਹਨੂੰਮਾਨ ਚੌਕ ’ਚ ਰੈਡੀਮੇਡ ਦੁਕਾਨ ’ਤੇ ਵੱਡੀ ਚੋਰੀ, ਗੱਲੇ ’ਚੋਂ ਕਰੀਬ 78 ਹਜ਼ਾਰ ਰੁਪਏ ਨਕਦੀ ਤੇ ਪਰਸ ਲੈ ਕੇ ਚੋਰ ਫ਼ਰਾਰ
