ਰੇਲਵੇ ਸਟੇਸ਼ਨਾਂ ’ਤੇ ਮੋਬਾਈਲ ਚੋਰੀ ਕਰਨ ਵਾਲੇ 6 ਮੁਲਜ਼ਮ ਕਾਬੂ
Thursday, Oct 15, 2026 - 12:38 PM (IST)
ਪਠਾਨਕੋਟ (ਸ਼ਾਰਦਾ)- ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਮੋਬਾਈਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵੱਲੋਂ ਚਲਾਈ ਗਈ ਸਾਂਝੀ ਵਿਸ਼ੇਸ਼ ਮੁਹਿੰਮ ਦੌਰਾਨ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦੇ 9 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਸਫ਼ਲਤਾ ਪਠਾਨਕੋਟ ਛਾਉਣੀ, ਗੁਰਦਾਸਪੁਰ ਅਤੇ ਬਟਾਲਾ ਰੇਲਵੇ ਸਟੇਸ਼ਨਾਂ ’ਤੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਮਿਲੀ।
ਇਹ ਵੀ ਪੜ੍ਹੋ-ਪੰਜਾਬ ਬੰਦ ਦੌਰਾਨ 'ਵਾਰਿਸ ਪੰਜਾਬ ਦੇ' ਆਗੂ ਸਰਬਜੀਤ ਸਿੰਘ ਬੈਂਕਾ ਡਿਟੇਨ
ਜੀ. ਆਰ. ਪੀ. ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਪਠਾਨਕੋਟ ਛਾਉਣੀ ਸਟੇਸ਼ਨ ਨੇੜਿਓਂ ਪੁਨੀਤ ਕੁਮਾਰ ਉਰਫ਼ ਬੱਗੜ ਅਤੇ ਸਾਹਿਲ ਉਰਫ਼ ਦਾਨਾ (ਦੋਵੇਂ ਵਾਸੀ ਭਰੋਲੀ ਕਲਾਂ) ਕੋਲੋਂ 4 ਮੋਬਾਈਲ ਬਰਾਮਦ ਹੋਏ। ਦੂਜੀ ਕਾਰਵਾਈ ’ਚ ਗੁਰਦਾਸਪੁਰ ਸਟੇਸ਼ਨ ਤੋਂ ਸੁਨੀਲ ਕੁਮਾਰ ਉਰਫ਼ ਸ਼ੀਲ (ਵਾਸੀ ਭਰੋਲੀ ਕਲਾਂ) ਅਤੇ ਸ਼ੰਕਰ (ਵਾਸੀ ਦੌਲਤਪੁਰ, ਪਠਾਨਕੋਟ) ਨੂੰ 3 ਮੋਬਾਈਲਾਂ ਸਮੇਤ ਕਾਬੂ ਕੀਤਾ ਗਿਆ। ਤੀਜੀ ਕਾਰਵਾਈ ’ਚ ਬਟਾਲਾ ਸਟੇਸ਼ਨ ਤੋਂ ਵਿਸ਼ਾਲ ਉਰਫ਼ ਕਾਲੂ (ਵਾਸੀ ਭਰੋਲੀ ਖੁਰਦ) ਅਤੇ ਰਾਧੇ ਸੈਣੀ (ਵਾਸੀ ਦੌਲਤਪੁਰ) ਨੂੰ 2 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ-ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਜਾਰੀ ਕੀਤੇ ਇਹ ਹੁਕਮ
ਥਾਣਾ ਮੁਖੀ ਨੇ ਦੱਸਿਆ ਕਿ ਬਰਾਮਦ ਮੋਬਾਈਲਾਂ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇਣ ’ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਸਾਰੇ 6 ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ (ਜੇਲ) ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਅਜਿਹੀਆਂ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹਿਣਗੇ।
ਇਹ ਵੀ ਪੜ੍ਹੋ-ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕਰ'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
Related News
ਹਨੂੰਮਾਨ ਚੌਕ ’ਚ ਰੈਡੀਮੇਡ ਦੁਕਾਨ ’ਤੇ ਵੱਡੀ ਚੋਰੀ, ਗੱਲੇ ’ਚੋਂ ਕਰੀਬ 78 ਹਜ਼ਾਰ ਰੁਪਏ ਨਕਦੀ ਤੇ ਪਰਸ ਲੈ ਕੇ ਚੋਰ ਫ਼ਰਾਰ
ਦੌਰਾਂਗਲਾ ਇਲਾਕੇ ''ਚ ਬੈਟਰੀ ਚੋਰੀਆਂ ਦਾ ਸਿਲਸਿਲਾ ਜਾਰੀ, ਇੱਕੋ ਰਾਤ ਕੰਬਾਈਨ ਅਤੇ 2 ਟਰੈਕਟਰਾਂ ''ਚੋਂ 4 ਬੈਟਰੀਆਂ ਚੋਰੀ
