ਰਾਮ ਮੰਦਰ ਕੰਪਲੈਕਸ ’ਚ 150 ’ਚੋਂ 148 ਨਿਰਮਾਣ ਕਾਰਜ ਪੂਰੇ, ਟਰੱਸਟ ਨੂੰ ਕੀਤੇ ਹੈਂਡਓਵਰ : ਨ੍ਰਿਪੇਂਦਰ ਮਿਸ਼ਰਾ

Saturday, Oct 17, 2026 - 06:10 AM (IST)

ਰਾਮ ਮੰਦਰ ਕੰਪਲੈਕਸ ’ਚ 150 ’ਚੋਂ 148 ਨਿਰਮਾਣ ਕਾਰਜ ਪੂਰੇ, ਟਰੱਸਟ ਨੂੰ ਕੀਤੇ ਹੈਂਡਓਵਰ : ਨ੍ਰਿਪੇਂਦਰ ਮਿਸ਼ਰਾ

ਅਯੁੱਧਿਆ (ਏਜੰਸੀ) : ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਥਿਤ ਰਾਮ ਮੰਦਰ ਕੰਪਲੈਕਸ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਅੰਤਿਮ ਪੜਾਅ ਵੱਲ ਵਧ ਰਹੇ ਹਨ। ਕੰਪਲੈਕਸ ਦੇ ਕੁੱਲ 150 ਛੋਟੇ-ਵੱਡੇ ਨਿਰਮਾਣ ਕਾਰਜਾਂ ਵਿਚੋਂ 148 ਕਾਰਜ ਪੂਰੇ ਕਰ ਕੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਸੌਂਪ ਦਿੱਤੇ ਗਏ ਹਨ। ਰਾਮ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨ੍ਰਿਪੇਂਦਰ ਮਿਸ਼ਰਾ ਨੇ 2 ਰੋਜ਼ਾ ਸਮੀਖਿਆ ਬੈਠਕ ਤੋਂ ਬਾਅਦ ਦੱਸਿਆ ਕਿ ਮੁੱਖ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਹੁਣ ਮੁੱਖ ਤੌਰ ’ਤੇ ਮੰਦਰ ਦੇ ਪਰਕੋਟੇ ਦਾ ਕੰਮ ਟਰੱਸਟ ਨੂੰ ਸੌਂਪਿਆ ਜਾਣਾ ਬਾਕੀ ਹੈ। ਪਰਕੋਟੇ ਅਤੇ ਬਾਹਰੀ ਸਜਾਵਟੀ ਰੌਸ਼ਨੀ (ਫ਼ਸਾਡ ਲਾਈਟਿੰਗ) ਦਾ ਕੰਮ 15 ਨਵੰਬਰ ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮੀਂਹ ਕਰ ਕੇ ਪਰਕੋਟੇ ਦੀ ਛੱਤ ’ਤੇ ਪ੍ਰਭਾਵਿਤ ਜਲ ਸੋਧਨ ਕਾਰਜ ਵੀ ਜਲਦ ਪੂਰੇ ਕਰ ਲਏ ਜਾਣਗੇ।

ਇਹ ਵੀ ਪੜ੍ਹੋ : 'ਗਿਆਨੇਸ਼ ਕੁਮਾਰ ਨੂੰ ਮਿਲੇ ਭਾਰਤ ਰਤਨ', CJP ਖਿਲਾਫ ਸੜਕਾਂ 'ਤੇ ਉਤਰੇ ਵਪਾਰੀ

ਦੀਵਾਲੀ ’ਤੇ ਕੰਪਲੈਕਸ ਵਿਚ ਸ਼ਾਨਦਾਰ ਰੌਸ਼ਨੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਜੇ ਸਤੰਭ ਅਤੇ ਯਾਦਗਾਰ ਬਣ ਕੇ ਤਿਆਰ ਹਨ, ਜਿੱਥੇ ਹੁਣ ਬਗ਼ੀਚੇ ਅਤੇ ਬਾਗ਼ਬਾਨੀ ਦਾ ਕੰਮ ਚੱਲ ਰਿਹਾ ਹੈ। ਮਾਧਵਾਚਾਰੀਆ ਦੁਆਰ ਦਾ ਨਿਰਮਾਣ ਵੀ 80 ਫ਼ੀਸਦੀ ਪੂਰਾ ਹੋ ਚੁੱਕਾ ਹੈ। ਕੰਪਨੀ ‘ਲਾਰਸਨ ਐਂਡ ਟੂਬਰੋ’ ਵੱਲੋਂ ਕੰਮ ਪੂਰਾ ਹੋਣ ’ਤੇ ਦਸਤਾਵੇਜ਼ ਅਤੇ ਡਿਜ਼ਾਈਨ ਟਰੱਸਟ ਨੂੰ ਸੌਂਪੇ ਜਾ ਰਹੇ ਹਨ, ਜਿਸ ਦੀ ਤਕਨੀਕੀ ਜਾਂਚ ਤੋਂ ਬਾਅਦ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਕਮੇਟੀ ਗੁਣਵੱਤਾ ਅਤੇ ਵਿੱਤੀ ਰਸਮੀਅਤਾਂ ਨੂੰ ਯਕੀਨੀ ਬਣਾਉਂਦੇ ਹੋਏ ਸਾਰੇ ਬਾਕੀ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਅੰਦਰ ਪੂਰਾ ਕਰਨ ਲਈ ਵਚਨਬੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News