ਰਾਮ ਮੰਦਰ ਦੇ ਰੰਗਮਹਿਲ ਬੈਰੀਅਰ ਤੋਂ ਬੰਦ ਹੋਵੇਗੀ VIP ਐਂਟਰੀ
Monday, Oct 12, 2026 - 12:15 PM (IST)
ਅਯੁੱਧਿਆ- ਰਾਮ ਮੰਦਰ ’ਚ ਕ੍ਰਾਸਿੰਗ-2 ਭਾਵ ਰੰਗਮਹਿਲ ਬੈਰੀਅਰ ਤੋਂ ਵੀ.ਆਈ.ਪੀ. ਐਂਟਰੀ ਨੂੰ ਬੰਦ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਦੀ ਬਜਾਏ ਵੀ.ਆਈ.ਪੀਜ਼. ਨੂੰ ਮੰਦਰ ਦੇ ਉੱਤਰ ਵਾਲੇ ਪਾਸੇ ਸਥਿਤ ਜਗਦਗੁਰੂ ਰਾਮਾਨੁਜਾਚਾਰੀਆ ਗੇਟ ਰਾਹੀਂ ਅੰਦਰ ਜਾਣ ਦੀ ਆਗਿਆ ਦਿੱਤੀ ਜਾਵੇਗੀ। 2 ਦਸੰਬਰ ਨੂੰ ਰਾਮ ਮੰਦਰ ਟਰੱਸਟ ਦੀ ਹੋਣ ਵਾਲੀ ਕਾਰਜਕਾਰਨੀ ਦੀ ਮੀਟਿੰਗ ’ਚ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ ਅੱਗੇ ਵਧੇਗੀ।
ਯੋਜਨਾ ਦੇ ਹਿੱਸੇ ਵਜੋਂ ਕ੍ਰਾਸਿੰਗ-2 ਤੱਕ ਪਹੁੰਚਣ ਵਾਲੇ ਰਸਤੇ ’ਤੇ ਇਕ ਕੰਧ ਬਣਾਈ ਜਾਵੇਗੀ। ਹਾਲਾਂਕਿ, ਜ਼ਰੂਰੀ ਸਮੱਗਰੀ ਲਿਆਉਣ ਲਈ ਇਕ ਛੋਟਾ ਗੇਟ ਰੱਖਿਆ ਜਾਵੇਗਾ। ਯੱਗਸ਼ਾਲਾ, ਜਿੱਥੇ ਨਿਯਮਿਤ ਤੌਰ 'ਤੇ ਰਸਮਾਂ ਨਿਭਾਈਆਂ ਜਾਂਦੀਆਂ ਹਨ, ਇਸ ਰਸਤੇ ਦੇ ਨੇੜੇ ਸਥਿਤ ਹੈ। ਰੰਗਮਹਿਲ, ਜਗਨਨਾਥ ਮੰਦਰ, ਲਵਕੁਸ਼ ਮੰਦਰ ਤੇ ਰਾਮ ਕਛੇਰੀ ਦੇ ਪ੍ਰਬੰਧਨ ਨਾਲ ਜੁੜੇ ਮਹੰਤਾਂ ਨੇ ਇਸ ਫੈਸਲੇ ਨਾਲ ਰਾਹਤ ਦੀ ਉਮੀਦ ਪ੍ਰਗਟ ਕੀਤੀ ਹੈ। ਉਨ੍ਹਾਂ ਨੂੰ ਡਰ ਸੀ ਕਿ ਰਾਮ ਮੰਦਰ ਕੰਪਲੈਕਸ ਦੇ ਵਿਸਥਾਰ ਨਾਲ ਉਨ੍ਹਾਂ ਦੇ ਮੰਦਰਾਂ ਅਤੇ ਕੰਪਲੈਕਸ ਦੀ ਹੋਂਦ ’ਤੇ ਅਸਰ ਪਵੇਗਾ। ਹਾਲਾਂਕਿ, ਵੀ.ਆਈ.ਪੀ. ਐਂਟਰੀ ਬੰਦ ਹੋਣ ਨਾਲ ਆਮ ਸ਼ਰਧਾਲੂਆਂ ਦੀ ਆਮਦ ਪ੍ਰਭਾਵਿਤ ਹੋਵੇਗੀ। ਜਗਦਗੁਰੂ ਰਾਮਾਨੁਜਾਚਾਰੀਆ ਗੇਟ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ, ਪਰ ਇਸ ਦੀ ਨਿਯਮਿਤ ਵਰਤੋਂ ਸ਼ੁਰੂ ਨਹੀਂ ਹੋਈ ਹੈ। ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ’ਚ ਸ਼੍ਰੀ ਰਾਮ ਯੰਤਰ ਸਥਾਪਨਾ ਸਮਾਰੋਹ ਦੌਰਾਨ ਇਸ ਰਸਤੇ ਦੀ ਵਰਤੋਂ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
