ਭਾਰਤ ''ਤੇ ਟੈਰਿਫ਼ ਲਗਾਉਣ ਵਾਲੇ ਕਾਨੂੰਨ ''ਤੇ ਲੱਗੀ ਰੋਕ ! ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

Saturday, Oct 17, 2026 - 09:20 AM (IST)

ਭਾਰਤ ''ਤੇ ਟੈਰਿਫ਼ ਲਗਾਉਣ ਵਾਲੇ ਕਾਨੂੰਨ ''ਤੇ ਲੱਗੀ ਰੋਕ ! ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਤੇ ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ ਭਾਰੀ ਟੈਰਿਫ਼ ਲਗਾਉਣ ਲਈ ਸੰਸਦ 'ਚ ਪਾਸ ਕੀਤੇ ਗਏ ਲਿੰਡਸੇ ਓ. ਗ੍ਰਾਹਮ ਕਾਨੂੰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਟਰੰਪ ਨੇ ਰਾਸ਼ਟਰੀ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਇਸ ਕਾਨੂੰਨ ਦੇ ਲਾਗੂ ਹੋਣ 'ਤੇ ਰੋਕ ਲਗਾਈ ਹੈ। ਟਰੰਪ ਦੇ ਇਸ ਫੈਸਲੇ ਨਾਲ ਰੂਸ ਤੋਂ ਵੱਡੇ ਪੱਧਰ 'ਤੇ ਕੱਚਾ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ, ਖਾਸ ਕਰ ਕੇ ਭਾਰਤ ਅਤੇ ਚੀਨ ਨੂੰ ਵੱਡੀ ਕੂਟਨੀਤਕ ਅਤੇ ਆਰਥਿਕ ਰਾਹਤ ਮਿਲੇਗੀ।

ਸ਼ੁੱਕਰਵਾਰ ਸ਼ਾਮ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਹੁਕਮ 'ਚ ਟਰੰਪ ਨੇ ਕਿਹਾ, "ਮੈਂ 'ਗ੍ਰਾਹਮ ਕਾਨੂੰਨ' 'ਚ ਨਿਰਧਾਰਤ ਅਜਿਹੀਆਂ ਪਾਬੰਦੀਆਂ ਅਤੇ ਟੈਰਿਫ਼ ਨੂੰ ਲਾਗੂ ਕਰਨ ਤੋਂ ਛੋਟ ਦੇ ਰਿਹਾ ਹਾਂ।" ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਕਾਂਗਰਸ ਨੂੰ ਇੱਕ ਅਧਿਕਾਰਤ ਸਰਟੀਫਿਕੇਟ ਸੌਂਪਿਆ ਹੈ, ਜਿਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਮੌਜੂਦਾ ਸਮੇਂ ਇਸ ਕਾਨੂੰਨ ਦੇ ਲਾਗੂ ਹੋਣ 'ਤੇ ਰੋਕ ਲਗਾਉਣਾ ਅਮਰੀਕਾ ਦੇ ਰਾਸ਼ਟਰੀ ਹਿੱਤ ਵਿੱਚ ਹੈ।

ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਦੇ ਦੋਵਾਂ ਜਵਾਕਾਂ ਲਈ ਹੋ ਗਿਆ ਵੱਡਾ ਐਲਾਨ ! ਕਲਗੀਧਰ ਟਰੱਸਟ ਬੜੂ ਸਾਹਿਬ ਚੁੱਕੇਗਾ 'ਜ਼ਿੰਮੇਵਾਰੀ'

'ਲਿੰਡਸੇ ਓ. ਗ੍ਰਾਹਮ ਰੂਸ ਅਤੇ ਇਰਾਨ ਪਾਬੰਦੀ ਕਾਨੂੰਨ' ਅਮਰੀਕੀ ਰਾਸ਼ਟਰਪਤੀ ਨੂੰ ਰੂਸ 'ਤੇ ਵਿਆਪਕ ਪਾਬੰਦੀਆਂ ਲਗਾਉਣ ਅਤੇ ਰੂਸ ਤੋਂ ਸਭ ਤੋਂ ਵੱਧ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ਜਿਵੇਂ ਭਾਰਤ ਅਤੇ ਚੀਨ 'ਤੇ ਭਾਰੀ ਟੈਰਿਫ਼ ਲਗਾਉਣ ਦਾ ਪੂਰਾ ਅਧਿਕਾਰ ਦਿੰਦਾ ਹੈ। ਇਸ ਨੂੰ ਅਮਰੀਕੀ ਸੰਸਦ 'ਚ ਮਨਜ਼ੂਰੀ ਮਿਲ ਚੁੱਕੀ ਹੈ, ਪਰ ਅਮਰੀਕਾ 'ਚ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਟਰੰਪ ਨੇ ਰੂਸ ਤੋਂ ਡੀਜ਼ਲ ਖਰੀਦਣ ਦਾ ਫ਼ੈਸਲਾ ਕੀਤਾ, ਤਾਂ ਜੋ ਦੇਸ਼ 'ਚ ਫਿਊਲ ਸਪਲਾਈ ਨਿਰੰਤਰ ਬਣੀ ਰਹੇ। ਜਦੋਂ ਉਨ੍ਹਾਂ ਦਾ ਖ਼ੁਦ ਰੂਸ ਤੋਂ ਤੇਲ ਖਰੀਦਣ, ਪਰ ਅਜਿਹਾ ਕਰਨ ਵਾਲੇ ਬਾਕੀ ਦੇਸ਼ਾਂ 'ਤੇ ਟੈਰਿਫ਼ ਲਗਾਉਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ ਟੈਰਿਫ਼ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਰੂਸ ਤੋਂ ਰਿਆਇਤੀ ਦਰਾਂ 'ਤੇ ਕੱਚਾ ਤੇਲ ਆਯਾਤ ਕਰਦਾ ਰਿਹਾ ਹੈ। ਅਮਰੀਕਾ ਦੁਆਰਾ ਇਸ ਕਾਨੂੰਨ 'ਤੇ ਰੋਕ ਲਗਾਉਣ ਨਾਲ ਭਾਰਤੀ ਰਿਫਾਇਨਰੀਆਂ ਅਤੇ ਤੇਲ ਕੰਪਨੀਆਂ 'ਤੇ ਅਮਰੀਕੀ ਟੈਰਿਫ਼ ਦਾ ਖਤਰਾ ਫਿਲਹਾਲ ਟਲ ਗਿਆ ਹੈ। ਗਲੋਬਲ ਊਰਜਾ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅਨਿਸ਼ਚਿਤਤਾ ਅਤੇ ਉਤਾਰ-ਚੜ੍ਹਾਅ ਨੂੰ ਰੋਕਣ ਲਈ ਇਹ ਕਦਮ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News