ਕਸ਼ਮੀਰ ਦਾ ਸਵੈ-ਸਿੱਖਿਅਤ ਕਲਾਕਾਰ ਕੈਨਵਸ 'ਤੇ ਤਿਆਰ ਕਰਦਾ ਹੈ ਮਨਮੋਹਕ ਤਸਵੀਰਾਂ
Wednesday, Sep 16, 2020 - 05:22 PM (IST)
ਸ੍ਰੀਨਗਰ : ਤੁਸੀਂ ਬਹੁਤ ਸਾਰੇ ਕਾਲਾਕਾਰਾਂ ਬਾਰੇ ਸੁਣਿਆ ਹੋਵੇਗਾ, ਜੋ ਵੱਖ-ਵੱਖਰੇ ਢੰਗ ਨਾਲ ਪੇਂਟਿੰਗਾਂ ਤਿਆਰ ਕਰਦੇ ਹਨ। ਅੱਜ ਤੁਸੀਂ ਤੁਹਾਨੂੰ ਅਜਿਹੇ ਆਰਸਿਟ ਬਾਰੇ ਦੱਸਣ ਜਾ ਰਹੇ ਹਾਂ, ਜੋ ਕੈਨਵਸ 'ਤੇ ਪੇਂਟਿੰਗ ਬਣਾਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਕਸ਼ਮੀਰ ਦੇ ਆਰਟਿਸ ਨਬੀਲ ਸੁਲਤਾਨ ਦੀ। ਨਬੀਲ ਜਦੋਂ ਉਹ ਇਸ 'ਤੇ ਪੇਂਟਿੰਗ ਕਰਦਾ ਹੈ ਤਾਂ ਉਸ ਦੇ ਮਨ 'ਚ ਬਹੁਤ ਸਾਰੇ ਵਿਚਾਰ ਚੱਲਦੇ ਹਨ। ਸ੍ਰੀਨਗਰ ਦੇ ਪ੍ਰਸਿੱਧ ਕਲਾਕਾਰ ਤੇ ਫੋਟੋਗ੍ਰਾਫ਼ਰ ਨਬੀਲ ਨੇ ਆਪਣੇ ਪਿਤਾ ਤੇ ਕਸ਼ਮੀਰ ਦੇ ਪ੍ਰਸਿੱਧ ਕਲਾਕਾਰ ਸ਼ੁਜਾਹ ਸੁਲਤਾਨ ਦਾ ਧੰਨਵਾਦ ਅਤੇ ਕਲਾ ਦੇ ਆਪਣੇ ਮਜਬੂਤ ਵੰਸ਼ ਵੱਲ ਇਸ਼ਾਰਾਂ ਕਰਦੇ ਹੋਏੇ ਆਪਣੇ ਸੰਘਰਸ਼ ਮਈ ਜੀਵਨ ਦੀ ਕਹਾਣੀ ਦੱਸੀ। ਦੱਸ ਦੇਈਏ ਕਿ ਸੂਚਨਾ ਟੈਕਨੋਲੋਜੀ 'ਚ ਬੈਚਲਰ ਡਿਗਰੀ ਹਾਸਲ ਕਰਨ ਤੋਂ ਲੈ ਕੇ ਪੇਸ਼ੇਵਰ ਮਾਡਲਿੰਗ ਕਰਨ ਅਤੇ ਹੁਣ ਇਕ ਆਰਟਿਸਟ ਬਣ ਤੱਕ ਨਬੀਲ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਗ਼ਰੀਬਾਂ ਦਾ ਖ਼ੂਨ ਨਿਚੋੜ ਰਿਹੈ ਮਨੀ ਮਾਫ਼ੀਆ, ਕਈ ਲੋਕ ਕਰ ਚੁੱਕੇ ਹਨ ਖੁਦਕੁਸ਼ੀਆਂ
ਨਬੀਨ ਨੇ ਦੱਸਿਆ ਕਿ ਉਸ ਨੇ ਆਪਣਾ ਜ਼ਿਆਦਾਤਰ ਜੀਵਨ ਆਪਣੇ ਪਿਤਾ ਦੇ ਦਫ਼ਤਰ ਤੇ ਬਾਹਰ ਘੁੰਮਣ 'ਚ ਬਿਤਾਇਆ। ਇਸ ਦੌਰਾਨ ਦੀਆਂ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਅਜੇ ਵੀ ਵਸਈਆਂ ਹੋਈਆਂ ਹਨ। ਸਾਲ 2007 'ਚ ਮੇਰੇ ਪਿਤਾ ਬਹੁਤ ਬੀਮਾਰ ਹੋ ਗਏ ਸਨ, ਜਿਸ ਕਰਕੇ ਮੈਨੂੰ ਦਿੱਲੀ ਅਤੇ ਮੁੰਬਈ 'ਚ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕਰਨੀ ਪਈ। ਹਾਲਾਂਕਿ ਘਰ ਵਾਪਸੀ ਕਰਨੀ ਮੇਰੇ ਲਈ ਚਣੌਤੀਪੂਰਨ ਸੀ ਕਿਉਂਕਿ ਉਦੋਂ ਤੱਕ ਮੈਨੂੰ ਕਲਾ 'ਚ ਸੰਤੁਸ਼ਟੀ ਨਹੀਂ ਮਿਲੀ।
ਇਹ ਵੀ ਪੜ੍ਹੋ : ਪੁਲਸ ਦੀ ਚਲਾਨ ਵਸੂਲੀ ਨੇ ਲੋਕਾਂ 'ਚ ਮਚਾਈ ਤਰਥੱਲੀ, ਡੀ.ਜੀ.ਪੀ. ਟ੍ਰੈਫਿਕ ਵਿੰਗ ਕੋਲ ਪੁੱਜਾ ਮਾਮਲਾ
ਪਿਤਾ ਵਲੋਂ ਕਲਾ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਮੈਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ, ਜਿਥੇ ਸਵਰਗੀ ਸੁਜਾਹ ਸੁਲਤਾਨ ਨੇ ਕੁਝ ਮੰਤਰਮੁਗਦ (ਮੋਹ ਲੈਣ ਵਾਲੀਆਂ ਚੀਜ਼ਾਂ) ਕਰਨ ਵਾਲੀਆਂ ਚਿੱਤਰਾਂ ਨੂੰ ਕਈ ਸਾਲਾਂ ਤੱਕ ਤਿਆਰ ਕੀਤਾ। ਇਕ ਮਾਡਲ ਦੇ ਰੂਪ 'ਚ ਮੈਂ ਦਿੱਲੀ ਅਤੇ ਮੁੰਬਈ 'ਚ ਮਸ਼ਹੂਰ ਡਿਜ਼ਾਈਨਰਾਂ ਅਤੇ ਬ੍ਰਾਂਡਾਂ ਦੇ ਲਈ ਫੋਟੋਸ਼ੂਟ ਕੀਤਾ। ਮੈਂ ਇਕ ਫਰਾਂਸੀਸੀ ਕੰਪਨੀ ਲਈ ਇਕ ਮਾਡਲ ਦੇ ਤੌਰ 'ਤੇ ਕੰਮ ਕੀਤਾ ਪਰ ਕਸ਼ਮੀਰ ਵਾਪਸ ਆਉਂਦੇ ਹੀ ਜੀਵਨ 'ਚ ਇਕ ਨਵਾਂ ਮੋੜ ਆਇਆ। ਅਜਿਹੀਆਂ ਯੋਜਨਾਵਾਂ ਸੀ ਕਿ ਮੈਨੂੰ ਬਣੇ ਬਣਾਏ ਕੱਪੜਿਆਂ ਦਾ ਸ਼ੋਅ ਰੂਮ ਖੋਲ੍ਹਣਾ ਪਿਆ ਪਰ ਉੜੀ 'ਚ 5 ਸਾਲ ਤੋਂ 'ਪੈਰਿਸ ਕਾਰਖਾਨਾ' ਚਲਾ ਰਿਹਾ ਹੈ।