ਬ੍ਰਿਜ ਮੋਹਨ ਸੂਰੀ ਦੇ ਘਰ ਦੀ ਰੈਕੀ ਕਰਦਾ ਸ਼ੱਕੀ CCTV ਕੈਮਰੇ ’ਚ ਕੈਦ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

Tuesday, Nov 18, 2025 - 10:58 AM (IST)

ਬ੍ਰਿਜ ਮੋਹਨ ਸੂਰੀ ਦੇ ਘਰ ਦੀ ਰੈਕੀ ਕਰਦਾ ਸ਼ੱਕੀ CCTV ਕੈਮਰੇ ’ਚ ਕੈਦ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

ਅੰਮ੍ਰਿਤਸਰ (ਜ.ਬ)-ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਬ੍ਰਿਜ ਮੋਹਨ ਸੂਰੀ ਦੇ ਘਰ ਬਾਹਰ ਰੇਲਵੇ ਲਾਈਨਾਂ ’ਤੇ ਘਰ ਦੀ ਰੈਕੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹਿੰਦੂ ਆਗੂ ਬ੍ਰਿਜ ਮੋਹਨ ਸੂਰੀ ਨੇ ਤੁਰੰਤ ਇਸ ਘਟਨਾ ਸਬੰਧੀ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਸੂਰੀ ਨੇ ਦਾਅਵਾ ਕੀਤਾ ਕਿ ਸ਼ੱਕੀ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਸੂਰੀ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਸਪੱਸ਼ਟ ਤੌਰ ’ਤੇ ਇਕ ਵਿਅਕਤੀ ਰੇਲਵੇ ਲਾਈਨਾਂ ਨੇੜੇ ਖੜ੍ਹਾ ਦਿਖਾਈ ਦੇ ਰਿਹਾ ਹੈ, ਜੋ ਲਗਾਤਾਰ ਉਨ੍ਹਾਂ ਦੇ ਘਰ ਦੀ ਰੈਕੀ ਕਰ ਰਿਹਾ ਹੈ।

ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ

ਉਨ੍ਹਾਂ ਨੇ ਘਟਨਾ ਬਾਰੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਵੀ ਸੂਚਿਤ ਕਰ ਦਿੱਤਾ ਹੈ। ਸੂਰੀ ਨੇ ਕਿਹਾ ਕਿ ਸ਼ੱਕੀ ਲੰਬੇ ਸਮੇਂ ਤੱਕ ਰੇਲਵੇ ਲਾਈਨਾਂ ਦੇ ਨੇੜੇ ਰੁਕਿਆ ਰਿਹਾ। ਇਸ ਤੋਂ ਬਾਅਦ ਫਿਰ ਉਹ ਵਿਅਕਤੀ ਇਕ ਦਰੱਖਤ ਦੇ ਪਿੱਛੇ ਜਾ ਕੇ ਵਾਰ-ਵਾਰ ਉਨ੍ਹਾਂ ਦੇ ਘਰ ਵੱਖ ਦੇਖਦਾ ਰਿਹਾ। ਫੁਟੇਜ ਵਿਚ ਉਸ ਵਲੋਂ ਅਜਿਹੀਆਂ ਹਰਕਤਾਂ ਕਰਦੇ ਦੇਖਿਆ ਗਿਆ ਅਤੇ ਨਾਲ ਹੀ ਸ਼ੱਕ ਹੋਣ ’ਤੇ ਤੇਜ਼ੀ ਨਾਲ ਇਲਾਕੇ ਤੋਂ ਹੱਟਦਾ ਦਿੱਖਿਆ।

ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ

ਸੂਰੀ ਨੇ ਦੱਸਿਆ ਕਿ ਉਨ੍ਹਾਂ ਨੇ ਫੁਟੇਜ ਅਤੇ ਸਾਰਾ ਮਾਮਲਾ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬ੍ਰਿਜ ਮੋਹਨ ਸੂਰੀ ਨੂੰ ਇਹ ਧਮਕੀ ਮਿਲੀ ਸੀ ਕਿ ਮਿਲਿਟੇਂਟ ਅੰਮ੍ਰਿਤਸਰ ਪੁੱਜ ਚੁੱਕੇ ਹਨ ਅਤੇ ਬੰਬ ਧਮਾਕਾ ਵੀ ਕਰ ਸਕਦੇ ਹਨ। ਹੁਣ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਸ਼ੱਕੀ ਦੀਆਂ ਗਤੀਵਿਧੀਆਂ ਨੇ ਮਾਮਲੇ ਵੱਲ ਸੰਗੀਨ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲ 'ਚ ਵਿਆਹੁਤਾ ਦਾ ਕਤਲ, ਦੋ ਜੁੜਵਾਂ ਬੱਚਿਆ ਦੀ ਸੀ ਮਾਂ


author

Shivani Bassan

Content Editor

Related News