ਗੈਂਗਸਟਰਾਂ ਨਾਲ ਨਾਂ ਜੋੜਨ ''ਤੇ ਸੁਖਬੀਰ ਬਾਦਲ ਦਾ ਵਿਰੋਧੀਆਂ ''ਤੇ ਪਲਟਵਾਰ (ਵੀਡੀਓ)
Monday, Nov 17, 2025 - 05:18 PM (IST)
ਤਰਨਤਾਰਨ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਵਿਖੇ ਇੱਕ 'ਧੰਨਵਾਦ ਰੈਲੀ' ਨੂੰ ਸੰਬੋਧਨ ਕਰਨ ਪਹੁੰਚੇ। ਇਹ ਰੈਲੀ ਤਰਨਤਾਰਨ ਉਪ-ਚੋਣ ਤੋਂ ਬਾਅਦ ਕੀਤੀ ਗਈ, ਜਿੱਥੇ ਅਕਾਲੀ ਦਲ ਦੇ ਉਮੀਦਵਾਰ ਦੂਜੇ ਸਥਾਨ 'ਤੇ ਰਹੇ ਸਨ। ਉਨ੍ਹਾਂ ਕਿਹਾ ਦੁਨੀਆ ਦੇ ਕੌਨੇ-ਕੌਨੇ ਤੋਂ ਵਧਾਈਆਂ ਆਈਆਂ ਹਨ ਕਿ ਤੁਸੀਂ ਜਿੱਤ ਗਏ ਹੋ। ਉਨ੍ਹਾਂ ਕਿਹਾ ਸਾਡੀ ਲੜਾਈ ਆਮ ਆਦਮੀ ਪਾਰਟੀ ਨਾਲ ਨਹੀਂ ਸਗੋਂ ਪੰਜਾਬ ਪੁਲਸ ਤੇ ਅਕਾਲੀ ਦਲ 'ਚ ਹੈ। ਇਸ ਵਾਰ ਪੁਲਸ ਵਾਲੇ ਤਾਂ ਜਿੱਤ ਗਏ ਪਰ ਜਿਨ੍ਹਾਂ ਨੇ ਪੰਗੇ ਲਏ ਹਨ, ਉਨ੍ਹਾਂ ਨੂੰ ਸਮਝਣਾ ਪੈਣਾ ਕਿ ਉਨ੍ਹਾਂ ਨੇ ਕਿੰਨਾ ਵੱਡਾ ਗੁਨਾਹ ਕੀਤਾ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਮਗਰੋਂ ਅਕਾਲੀ ਆਗੂਆਂ ਖ਼ਿਲਾਫ਼ ਹੋ ਰਹੀ ਕਾਰਵਾਈ 'ਤੇ ਸੁਖਬੀਰ ਬਾਦਲ ਭੜਕੇ, ਪੋਸਟ ਪਾ ਕੇ ਆਖੀ ਇਹ ਗੱਲ
ਸੁਖਬੀਰ ਬਾਦਲ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਚੋਣ ਦੌਰਾਨ ਅਕਾਲੀ ਦਲ ਦੀ ਲੜਾਈ ਆਮ ਆਦਮੀ ਪਾਰਟੀ (AAP) ਨਾਲ ਨਹੀਂ, ਸਗੋਂ ਪੁਲਸ ਵਾਲਿਆਂ ਨਾਲ ਸੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਚੋਣ ਕਮਿਸ਼ਨ ਵੱਲੋਂ ਬਦਲੇ ਗਏ ਐਸਐਸਪੀ ਨੇ ਅਜਿਹਾ ਕੰਮਕੀਤਾ ਜਿਵੇਂ ਉਹ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਹੋਵੇ। ਉਨ੍ਹਾਂ ਨੇ ਦੋ ਐਸਐਚਓ (ਗੁਰਚਰਨ ਸਿੰਘ ਅਤੇ ਸੀਆਈਏ ਇੰਚਾਰਜ ਪ੍ਰਭਜੀਤ ਸਿੰਘ) ਅਤੇ ਇੱਕ ਐਸਪੀ (ਰਿਪੂਦਮਨ ਸਿੰਘ), ਜਿਸ ਨੂੰ ਉਨ੍ਹਾਂ 'ਸ਼ੂਟਰ' ਕਿਹਾ, ਨੂੰ ਉੱਪਰੋਂ ਹੁਕਮ ਆਉਣ ਦੀ ਗੱਲ ਕਹੀ।
ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ
ਇਸ ਦੌਰਾਨ ਉਨ੍ਹਾਂ ਨੇ ਅਫ਼ਸਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਨੇ ਗਲਤ ਕੰਮ ਕੀਤੇ ਹਨ, ਉਹ ਹੁਣ ਤੋਂ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਣ। ਉਨ੍ਹਾਂ ਦਾ ਵਾਅਦਾ ਹੈ ਕਿ ਜਿਸ ਅਫ਼ਸਰ ਨੇ ਕਾਨੂੰਨ ਤੋੜਿਆ ਹੈ, ਉਸ ਨੂੰ ਭੁਗਤਣਾ ਪਵੇਗਾ, ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ, ਭਾਵੇਂ ਉਨ੍ਹਾਂ ਨੇ ਵਰਦੀ ਵੀ ਕਿਉਂ ਨਾ ਪਹਿਨੀ ਹੋਵੇ। ਉਨ੍ਹਾਂ ਕਿਹਾ ਚੋਣਾਂ ਤੋਂ ਬਾਅਦ ਇਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਘਰੋਂ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦੇ ਪੈਰੇ ਹੇਠੋਂ ਜ਼ਿਮਨੀ ਖਿਸਕ ਗਈ ਹੋਵੇ, ਪਰ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਇਹ ਗੱਲ ਸਮਝ ਲਓ ਜਿਹੜਾ ਲੀਡਰ ਪਰਚੇ ਕਰਵਾਉਂਦਾ ਹੈ ਤਾਂ ਉਸ ਦੀ ਅਗਲੀਆਂ ਚੋਣਾਂ 'ਚ ਜ਼ਮਾਨਤ ਜ਼ਬਤ ਹੁੰਦੀ ਹੀ ਹੁੰਦੀ ਹੈ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ
ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਜਿੰਨੇ ਵੀ ਅਕਾਲੀ ਵਰਕਰਾਂ 'ਤੇ ਪਰਚੇ ਹੋਏ ਹਨ, ਉਨ੍ਹਾਂ ਦੇ ਕੇਸ ਅਕਾਲੀ ਦਲ ਲੜੇਗਾ ਅਤੇ ਜ਼ਮਾਨਤ ਵੀ ਕਰਵਾਏਗਾ। ਇਸ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੇਸ ਜਿੱਤਣ ਤੋਂ ਬਾਅਦ, ਇਹ ਕਮੇਟੀ ਉਨ੍ਹਾਂ ਸਾਰੇ ਅਧਿਕਾਰੀਆਂ 'ਤੇ ਉਲਟਾ ਮੁਕੱਦਮਾ ਕਰੇਗੀ, ਜਿਨ੍ਹਾਂ ਨੇ ਅਕਾਲੀ ਵਰਕਰਾਂ 'ਤੇ ਕੇਸ ਦਰਜ ਕੀਤੇ।
ਸੁਖਵਿੰਦਰ ਕੌਰ 2027 ਲਈ ਉਮੀਦਵਾਰ ਐਲਾਨੀ
ਰੈਲੀ ਦੌਰਾਨ, ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ 2027 ਦੀਆਂ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਸੁਖਵਿੰਦਰ ਕੌਰ ਨੂੰ ਮੰਤਰੀ ਬਣਾਇਆ ਜਾਵੇਗਾ। ਉਪ-ਚੋਣਾਂ ਵਿੱਚ, ਸੁਖਵਿੰਦਰ ਕੌਰ ਰੰਧਾਵਾ ਨੇ 30,558 ਵੋਟਾਂ ਹਾਸਲ ਕੀਤੀਆਂ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮੰਗ ਨਾ ਪੂਰੀ ਕਰਨ 'ਤੇ ਗੋਲੀਆਂ ਨਾਲ ਭੁੰਨ'ਤਾ ਵਿਅਕਤੀ
ਕੇਜਰੀਵਾਲ 'ਤੇ 'ਗੈਂਗਸਟਰ' ਹੋਣ ਦਾ ਇਲਜ਼ਾਮ
ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਹਮਲਾ ਬੋਲਦਿਆਂ ਉਨ੍ਹਾਂ ਨੂੰ 'ਸਭ ਤੋਂ ਵੱਡਾ ਗੈਂਗਸਟਰ' ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਪੈਸੇ ਲੈ ਕੇ ਫਿਰੌਤੀਆਂ ਲੈਂਦੇ ਹਨ। ਬਾਦਲ ਅਨੁਸਾਰ, ਕੇਜਰੀਵਾਲ ਇੰਡਸਟਰੀਲਿਸਟਾਂ ਅਤੇ ਰੀਅਲ ਅਸਟੇਟ ਵਾਲਿਆਂ ਕਰੋੜਾਂ ਰੁਪਏ ਭੇਜਣ ਲਈ ਕਹਿੰਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਬਚੀ ਹੋਈ ਸਰਕਾਰੀ ਜ਼ਮੀਨ ਦਿੱਲੀ ਵਾਲਿਆਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ, ਅਤੇ ਮੰਡੀ ਬੋਰਡ ਤੇ ਬਿਜਲੀ ਮਹਿਕਮਾ ਸਭ ਕੁਝ ਵੇਚਣ ਵਿੱਚ ਲੱਗੇ ਹੋਏ ਹਨ। ਬਾਦਲ ਨੇ ਖਰੀਦਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਹ ਕੋਈ ਸਰਕਾਰੀ ਜਾਇਦਾਦ ਖਰੀਦਦੇ ਹਨ, ਤਾਂ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸਭ ਕੁਝ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਜੰਗ ਸਾਰੇ 'ਲੁਟੇਰਿਆਂ' ਖ਼ਿਲਾਫ਼ ਸ਼ੁਰੂ ਹੋ ਗਈ ਹੈ।
