ਸ਼੍ਰੀਲੰਕਾ ਦੀ ਜਲ ਸੈਨਾ ਨੇ ਸਮੁੰਦਰੀ ਸਰਹੱਦ ਦਾ ਉਲੰਘਣ ਕਰਨ ਦੇ ਦੋਸ਼ ''ਚ 22 ਭਾਰਤੀ ਮਛੇਰੇ ਫੜੇ

Thursday, Feb 24, 2022 - 01:00 PM (IST)

ਸ਼੍ਰੀਲੰਕਾ ਦੀ ਜਲ ਸੈਨਾ ਨੇ ਸਮੁੰਦਰੀ ਸਰਹੱਦ ਦਾ ਉਲੰਘਣ ਕਰਨ ਦੇ ਦੋਸ਼ ''ਚ 22 ਭਾਰਤੀ ਮਛੇਰੇ ਫੜੇ

ਰਾਮੇਸ਼ਵਰਮ (ਭਾਸ਼ਾ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ 'ਚ ਮੱਛੀ ਫੜਨ ਦੇ ਦੋਸ਼ 'ਚ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਮੱਛੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ 'ਚੋਂ 13 ਤਾਮਿਲਨਾਡੂ ਦੇ ਨਾਗਾਪਟਿਨਮ ਜ਼ਿਲ੍ਹੇ ਦੇ ਹਨ, ਜਦੋਂ ਕਿ ਬਾਕੀ ਮਛੇਰੇ ਗੁਆਂਢੀ ਪੁਡੂਚੇਰੀ ਦੇ ਕਰਾਈਕਲ ਦੇ ਰਹਿਣ ਵਾਲੇ ਹਨ।

ਇਨ੍ਹਾਂ ਮਛੇਰਿਆਂ ਨੂੰ ਬੁੱਧਵਾਰ ਨੂੰ 2 ਵੱਖ-ਵੱਖ ਘਟਨਾਵਾਂ 'ਚ ਗ੍ਰਿਫ਼ਤਾਰ ਕੀਤਾ ਗਿਆ। ਸ਼੍ਰੀਲੰਕਾਈ ਜਲ ਸੈਨਾ ਨੇ ਮਛੇਰਿਆਂ ਦੀਆਂ 2 ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਬੁੱਧਵਾਰ ਨੂੰ ਚਿੱਠੀ ਲਿਖ ਕੇ 29 ਮਛੇਰਿਆਂ ਅਤੇ ਮੱਛੀ ਫੜਨ ਵਾਲੀਆਂ 82 ਕਿਸ਼ਤੀਆਂ ਦੀ ਰਿਹਾਈ ਯਕੀਨੀ ਕਰਨ ਲਈ ਕੇਂਦਰ ਦੀ ਦਖ਼ਲਅੰਦਾਜੀ ਦੀ ਮੰਗ ਕੀਤੀ ਹੈ। ਸਟਾਲਿਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਗੱਲਬਾਤ ਕਰ ਕੇ ਇਸ ਮੁੱਦੇ ਦਾ ਸਥਾਈ ਹੱਲ ਲੱਭਣਾ ਚਾਹੀਦਾ।


author

DIsha

Content Editor

Related News