ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ
Thursday, Dec 21, 2023 - 11:13 AM (IST)
ਨਵੀਂ ਦਿੱਲੀ (ਭਾਸ਼ਾ)- ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਇਕ ਖ਼ਾਸ ਖ਼ਬਰ ਸਾਹਮਣੇ ਆ ਰਹੀ ਹੈ। ਏਅਰ ਇੰਡੀਆ ਐਕਸਪ੍ਰੈੱਸ 30 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਅਯੁੱਧਿਆ ਲਈ ਆਪਣੀ ਸ਼ੁਰੂਆਤੀ ਉਡਾਣ ਦਾ ਸੰਚਾਲਨ ਕਰੇਗੀ। ਏਅਰਲਾਈਨ 16 ਜਨਵਰੀ ਤੋਂ ਇਸ ਰੂਟ ’ਤੇ ਨਿਰਧਾਰਿਤ ਰੋਜ਼ਾਨਾ ਸੇਵਾਵਾਂ ਸ਼ੁਰੂ ਕਰੇਗੀ। ਅਯੁੱਧਿਆ ’ਚ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਵਿਸਤ੍ਰਿਤ ਰਨਵੇਅ ਹੈ, ਜੋ ਏ-321/ਬੀ-737 ਕਿਸਮ ਦੇ ਜਹਾਜ਼ਾਂ ਦੇ ਸੰਚਾਲਨ ਲਈ ਯੋਗ ਹੈ।
ਇਹ ਵੀ ਪੜ੍ਹੋ - ਗਾਹਕ ਨੂੰ ਪੁਰਾਣਾ Iphone ਦੇਣਾ ਐਮਾਜ਼ੋਨ ਤੇ ਉਸ ਦੇ ਲਿਸਟਿਡ ਸੇਲਰ ਨੂੰ ਪਿਆ ਮਹਿੰਗਾ, ਹੁਣ ਦੇਣਾ ਪਵੇਗਾ ਮੁਆਵਜ਼ਾ
30 ਦਸੰਬਰ ਨੂੰ ਸਵੇਰੇ 11 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਫਲਾਈਟ
ਇਸ ਮਾਮਲੇ ਦ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਐਕਸਪ੍ਰੈੱਸ ਨੇ ਕਿਹਾ ਕਿ ਸ਼ੁਰੂਆਤੀ ਫਲਾਈਟ ਆਈ.ਐੱਕਸ 2789 30 ਦਸੰਬਰ ਨੂੰ ਸਵੇਰੇ 11 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 12.20 ਵਜੇ ਅਯੁੱਧਿਆ ਪਹੁੰਚੇਗੀ। ਅਯੁੱਧਿਆ ਤੋਂ ਫਲਾਈਟ ਆਈ.ਐੱਕਸ. 1769 ਦੁਪਹਿਰ 12.50 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਦੁਪਹਿਰ 2.10 ਵਜੇ ਪਹੁੰਚੇਗੀ। ਏਅਰਲਾਈਨ ਦੇ ਮੈਨੇਜਿੰਗ ਡਾਇਰੈਕਟਰ ਅਲੋਕ ਸਿੰਘ ਨੇ ਕਿਹਾ,“ਏਅਰ ਇੰਡੀਆ ਐਕਸਪ੍ਰੈੱਸ ਏਅਰਪੋਰਟ ਦੇ ਖੁੱਲ੍ਹਣ ਤੋਂ ਤੁਰੰਤ ਬਾਅਦ ਅਯੁੱਧਿਆ ਤੋਂ ਸੰਚਾਲਨ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ। ਇਹ ਦੇਸ਼ ਭਰ ਦੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਨਾਲ ਸੰਪਰਕ ਵਧਾਉਣ ਦੀ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ।’’
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ
300 ਤੋਂ ਵੱਧ ਉਡਾਣਾਂ ਸੰਚਾਲਿਤ ਕਰਦੀ ਹੈ ਏਅਰ ਇੰਡੀਆ
ਦੱਸ ਦੇਈਏ ਕਿ ਏਅਰ ਇੰਡੀਆ ਦੀ ਸਹਾਇਕ ਕੰਪਨੀ ਰੋਜ਼ਾਨਾ 300 ਤੋਂ ਵੱਧ ਉਡਾਣਾਂ ਸੰਚਾਲਿਤ ਕਰਦੀ ਹੈ। ਇਸ ਕੋਲ 59 ਜਹਾਜ਼ਾਂ ਦਾ ਬੇੜਾ ਹੈ। ਏਅਰ ਇੰਡੀਆ ਨੇ ਏਅਰਬੱਸ ਜਹਾਜ਼ ਖਰੀਦਣ ਲਈ ਐੱਸ. ਐੱਮ. ਬੀ. ਸੀ. ਤੋਂ 12 ਕਰੋੜ ਡਾਲਰ ਦਾ ਲਿਆ ਕਰਜ਼ਾ ਜਾਪਾਨੀ ਕਰਜ਼ਦਾਤਾ ਐੱਸ. ਐੱਮ. ਬੀ. ਸੀ. ਨੇ ਕਿਹਾ ਕਿ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਏਅਰਬੱਸ ਦੇ ਚੌੜੇ ਸਾਈਜ਼ ਦਾ ਜਹਾਜ਼ ਖਰੀਦਣ ਲਈ ਉਸ ਤੋਂ 12 ਕਰੋੜ ਡਾਲਰ ਦਾ ਕਰਜ਼ਾ ਲਿਆ ਹੈ।
ਇਹ ਵੀ ਪੜ੍ਹੋ - 50 ਫ਼ੀਸਦੀ ਘਟ ਹੋਈਆਂ ਪਿਆਜ ਦੀ ਕੀਮਤਾਂ, ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਕਿਸਾਨ
ਏਅਰਬੱਸ ਤੋਂ ਏ350-900 ਜਹਾਜ਼ਾਂ ਦੀ ਖਰੀਦ ਨੂੰ ਦਿੱਤਾ ਗਿਆ ਅੰਸ਼ਿਕ ਰੂਪ
ਇਕ ਅਧਿਕਾਰਤ ਬਿਆਨ ਅਨੁਸਾਰ ਇਸ ਸੌਦੇ ਨਾਲ ਏਅਰ ਇੰਡੀਆ ਵੱਲੋਂ ਏਅਰਬੱਸ ਤੋਂ ਏ350-900 ਜਹਾਜ਼ਾਂ ਦੀ ਖਰੀਦ ਨੂੰ ਅੰਸ਼ਿਕ ਰੂਪ ਨਾਲ ਫਾਈਨਾਂਸਡ ਕੀਤਾ ਗਿਆ ਹੈ। ਇਸ ਜਹਾਜ਼ ਦੀ ਡਲਿਵਰ ਅਕਤੂਬਰ 2023 ’ਚ ਕੀਤੀ ਗਈ ਸੀ। ਐੱਸ. ਐੱਮ. ਬੀ. ਸੀ. ਨੇ ਕਿਹਾ ਕਿ ਇਹ ਕਰਜ਼ਾ ਉਸ ਦੀ ਸਿੰਗਾਪੁਰ ਸ਼ਾਖਾ ਵੱਲੋਂ ਇਕ ਗਾਰੰਟੀਸ਼ੁਦਾ ਕ੍ਰੈਡਿਟ ਸਹੂਲਤ ਹੈ। ਏਅਰ ਇੰਡੀਆ ਦੀ ਗਿਫਟ ਸਿਟੀ-ਹੈੱਡਕੁਆਰਟਰ ਵਾਲਾ ਯੂਨਿਟ ਏਆਈ ਫਲੀਟ ਸਰਵਿਸਿਜ਼ ਨੇ ਇਹ ਕਰਜ਼ਾ ਲਿਆ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8