ਬੇਟੀਆਂ ਬੋਲੀਆਂ ਹੈਵਾਨ ਹੈ ਸਾਡਾ ਬਾਪ, ਘਰ ਤੋਂ ਲੈ ਕੇ ਚੌਰਾਹੇ ਤੱਕ ਡੰਡਿਆਂ ਨਾਲ ਕੁੱਟਦਾ ਲੈ ਗਿਆ

08/17/2017 3:41:26 PM

ਹਮੀਰਪੁਰ— ਯੂ.ਪੀ ਦੇ ਹਮੀਰਪੁਰ ਜ਼ਿਲੇ 'ਚ ਇਕ ਪਿਤਾ ਨੇ ਪੜ੍ਹਾਈ ਲਈ ਪੈਸੇ ਮੰਗਣ 'ਤੇ ਆਪਣੀ 2 ਬੇਟੀਆਂ ਦੀ ਡੰਡਿਆਂ ਨਾਲ ਕੁੱਟਮਾਰ ਕਰ ਦਿੱਤੀ। ਬੇਟੀਆਂ ਨੂੰ ਬਚਾਉਣ ਆਈ ਮਾਂ ਦੀ ਵੀ ਕੁੱਟਮਾਰ ਕਰ ਦਿੱਤੀ। ਮਾਮਲੇ ਦੀ ਸੂਚਨਾ 'ਤੇ ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀ ਮਾਂ ਅਤੇ ਬੇਟੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। 

PunjabKesari
ਮਾਮਲਾ ਹਮੀਰਪੁਰ ਜ਼ਿਲੇ ਦੇ ਕਾਂਸ਼ੀਰਾਮ ਕਾਲੋਨੀ ਦਾ ਹੈ। ਸੰਤੂ ਇੱਥੇ ਆਪਣੀਆਂ 2 ਬੇਟੀਆਂ ਅਤੇ ਪਤਨੀ ਨਾਲ ਰਹਿੰਦਾ ਹੈ। ਆਰਤੀ ਨੇ ਬੀ.ਏ ਫਸਟ ਈਯਰ ਪੂਰੀ ਕਰ ਲਈ ਹੈ। ਉਹ ਕਹਿੰਦੀ ਹੈ ਮੈਂ ਆਪਣੀ ਅੱਗੇ ਦੀ ਪੜ੍ਹਾਈ ਪੂਰਾ ਕਰਨੀ ਚਾਹੁੰਦੀ ਹਾਂ ਪਰ ਪਿਤਾ ਨੇ ਮੇਰੀ ਪੜ੍ਹਾਈ ਰੁਕਵਾ ਦਿੱਤੀ। ਪਿਛਲੇ ਕਈ ਦਿਨਾਂ ਤੋਂ ਮੈਂ ਪਾਪਾ ਤੋਂ ਪੜ੍ਹਾਈ ਲਈ ਪੈਸੇ ਮੰਗ ਰਹੀ ਸੀ ਪਰ ਉਹ ਇਕ ਪੈਸਾ ਦੇਣ ਨੂੰ ਤਿਆਰ ਨਹੀਂ ਸਨ। ਮੰਗਲਵਾਰ ਰਾਤੀ ਜਦੋਂ ਮੈਂ ਦੁਬਾਰਾ ਪੈਸਿਆਂ ਦੀ ਮੰਗ ਕੀਤੀ ਤਾਂ ਪਾਪਾ ਗੁੱਸੇ ਹੋ ਗਏ। ਬਾਹਰ ਤੋਂ ਡੰਡਾ ਲੈ ਕੇ ਆਏ ਅਤੇ ਸਾਨੂੰ ਦੋਹਾਂ ਭੈਣਾਂ ਨੂੰ ਕੁੱਟਣ ਲੱਗ ਪਏ। ਮਾਂ ਜਦੋਂ ਸਾਨੂੰ ਬਚਾਉਣ ਆਈ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ। ਜਿਸ ਨਾਲ ਉਹ ਜ਼ਖਮੀ ਹੋ ਗਈ।

PunjabKesari

ਰਾਤ 'ਚ ਅਸੀਂ ਕੋਤਵਾਲੀ ਗਏ ਅਤੇ ਪਾਪਾ ਦੇ ਖਿਲਾਫ ਸ਼ਿਕਾਇਤ ਕੀਤੀ। ਜਿਸ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪਿਤਾ ਹੈਵਾਨ ਹੈ। ਘਰ ਤੋਂ ਲੈ ਕੇ ਰਾਣੀ ਲਸ਼ਮੀਬਾਈ ਤਿਰਾਹੇ ਤੱਕ ਉਹ ਸਾਨੂੰ ਡੰਡਿਆਂ ਨਾਲ ਕੁੱਟਦੇ ਹੋਏ ਲੈ ਗਏ। ਉਹ ਨਹੀਂ ਚਾਹੁੰਦੇ ਕਿ ਅਸੀਂ ਪੜ੍ਹੀਏ। ਇਸ ਲਈ ਸਾਡਾ ਦਾਖ਼ਲਾ ਨਹੀਂ ਕਰਵਾਇਆ। ਸੰਤੂ ਦੀ ਪਤਨੀ ਸਿਲਾਈ ਕੇਂਦਰ 'ਚ ੇਡੇਢ ਹਜ਼ਾਰ ਰੁਪਏ 'ਤੇ ਕੰਮ ਕਰਦੀ ਹੈ ਜਦਕਿ ਸੰਤੂ ਪੂਰਾ ਦਿਨ ਘਰ 'ਚ ਬੈਠਾ ਰਹਿੰਦਾ ਹੈ। ਕੋਈ ਕੰਮ ਨਹੀਂ ਕਰਦਾ। ਸੰਤੂ ਦਾ ਕਹਿਣਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਬੇਟੀਆਂ ਘਰ ਤੋਂ ਬਾਹਰ ਨਿਕਲਣ। ਇਸ ਲਈ ਉਨ੍ਹਾਂ ਦਾ ਦਾਖ਼ਲਾ ਨਹੀਂ ਕਰਵਾਇਆ। ਥਾਣਾ ਅਧਿਕਾਰੀ ਏ.ਕੇ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਨੇ ਆਪਣੀ ਦੋਹਾਂ ਬੇਟੀਆਂ ਅਤੇ ਪਤਨੀ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲਾ ਘਰੇਲੂ ਝਗੜੇ ਦਾ ਹੈ। 


Related News