ਲੋਕ ਸਭਾ ਚੋਣਾਂ 2024 : ਕੀ ਬੱਚਿਆਂ ਨੂੰ ਨਾਲ ਲੈ ਕੇ ਵੋਟ ਪਾਉਣ ਜਾ ਸਕਦੇ ਹੋ ਤੁਸੀਂ? ਜਾਣੋ ਕੀ ਹੈ ਨਿਯਮ

Friday, May 10, 2024 - 01:27 PM (IST)

ਨਵੀਂ ਦਿੱਲੀ- ਲੋਕ ਸਭਾ ਚੋਣਾਂ ਲਈ ਵੱਖ-ਵੱਖ ਪੜਾਵਾਂ 'ਚ ਵੋਟਿੰਗ ਹੋ ਰਹੀ ਹੈ, ਜਿਸ ਤੋਂ ਬਾਅਦ 4 ਜੂਨ ਨੂੰ ਨਤੀਜੇ ਸਾਹਮਣੇ ਆਉਣਗੇ। ਲੋਕ ਸਭਾ ਚੋਣਾਂ ਦਰਮਿਆਨ ਕਈ ਤਸਵੀਰਾਂ ਅਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਭਾਜਪਾ ਦਾ ਇਕ ਨੇਤਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਪੋਲਿੰਗ ਬੂਥ ਦੇ ਅੰਦਰ ਵੋਟ ਪਾਉਂਦਾ ਦਿਸ ਰਿਹਾ ਹੈ। ਭਾਜਪਾ ਨੇਤਾ ਨੇ ਆਪਣੇ ਬੱਚੇ ਕੋਲੋਂ ਹੀ ਵੋਟ ਪੁਵਾ ਦਿੱਤੀ ਅਤੇ ਇਸ ਦੀ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਪ੍ਰੀਜਾਈਡਿੰਗ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਨੇਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 

ਪੋਲਿੰਗ ਬੂਥ 'ਤੇ ਵੋਟ ਪਾਉਣ ਜਾਣ ਤੋਂ ਪਹਿਲਾਂ ਅੱਜ ਹੀ ਜਾਣ ਲਓ ਇਨ੍ਹਾਂ ਨਿਯਮਾਂ ਬਾਰੇ - 

- ਵੋਟਿੰਗ ਦੇ ਦੌਰਾਨ ਤੁਸੀਂ ਕਿਸੇ ਨੂੰ ਵੀ ਉਸ ਏਰੀਆ ਵਿੱਚ ਨਹੀਂ ਲੈ ਜਾ ਸਕਦੇ ਜਿੱਥੇ ਈ.ਵੀ.ਐੱਮ. ਰੱਖੀ ਹੁੰਦੀ ਹੈ। ਜੇਕਰ ਬੱਚਾ ਸਿਆਣਾ ਹੈ ਅਤੇ ਆਪਣੇ ਆਪ ਤੁਰ ਸਕਦਾ ਹੈ ਤਾਂ ਉਸ ਨੂੰ ਅੰਦਰ ਨਹੀਂ ਲੈ ਕੇ ਜਾ ਸਕਦੇ।

- ਵੋਟਿੰਗ ਦੌਰਾਨ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਵੀ ਮਨਾਹੀ ਹੈ। ਜੇਕਰ ਤੁਸੀਂ ਵੋਟ ਪਾਉਣ ਸਮੇਂ ਵੀਡੀਓ ਬਣਾਉਂਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਪੋਲਿੰਗ ਬੂਥ ਦੇ ਅੰਦਰ ਫ਼ੋਨ ਲੈ ਕੇ ਜਾਣ ਦੀ ਵੀ ਇਜਾਜ਼ਤ ਨਹੀਂ ਹੈ।

- ਇਹ ਵੀ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਕਿਸੇ ਵੀ ਪਾਰਟੀ ਦੇ ਆਗੂ ਜਾਂ ਵਰਕਰ ਵੀ ਕਿਉਂ ਨਾ ਹੋਵੋ, ਪਾਰਟੀ ਦਾ ਸਕਾਰਫ਼ ਜਾਂ ਬੈਜ ਗਲੇ ਵਿੱਚ  ਪਾ ਕੇ ਵੋਟ ਪਾਉਣ ਨਾ ਜਾਓ। ਅਜਿਹਾ ਕਰਨ ਨਾਲ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ।


Rakesh

Content Editor

Related News