ਨਾਬਾਲਗ ਨਨਾਣ ਨੂੰ ਭਜਾ ਲੈ ਗਿਆ ਘਰ ਦੀ ਨੂੰਹ ਦਾ ਭਰਾ, ਪਹਿਲੇ ਦਿਨ ਤੋਂ ਰੱਖਦਾ ਸੀ ਮਾੜੀ ਨਜ਼ਰ

Monday, May 20, 2024 - 12:25 AM (IST)

ਨਾਬਾਲਗ ਨਨਾਣ ਨੂੰ ਭਜਾ ਲੈ ਗਿਆ ਘਰ ਦੀ ਨੂੰਹ ਦਾ ਭਰਾ, ਪਹਿਲੇ ਦਿਨ ਤੋਂ ਰੱਖਦਾ ਸੀ ਮਾੜੀ ਨਜ਼ਰ

ਸਾਹਨੇਵਾਲ (ਜਗਰੂਪ)– ਘਰ ਦੀ ਨੂੰਹ ਦਾ ਭਰਾ ਹੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ, ਜਿਸ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਹਾੜਾ ਦੇ ਮਾਲਵਾ ਸਕੂਲ ਨੇੜੇ ਇਕ ਭੱਠੇ ’ਤੇ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ 3 ਬੱਚੇ ਹਨ। ਵੱਡਾ ਮੁੰਡਾ ਵਿਆਹਿਆ ਹੋਇਆ ਹੈ, ਛੋਟੀ ਕੁੜੀ ਨਾਬਾਲਗ ਹੈ।

ਇਹ ਖ਼ਬਰ ਵੀ ਪੜ੍ਹੋ : ਮਾਸੀ ਦੇ ਨਾਬਾਲਗ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭੈਣ ਨਾਲ ਕੀਤਾ ਜਬਰ-ਜ਼ਿਨਾਹ

ਉਸ ਦੀ ਨੂੰਹ ਦਾ ਭਰਾ ਪਹਿਲੇ ਦਿਨ ਤੋਂ ਹੀ ਕੁਹਾੜਾ ਵਿਖੇ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਉਸ ਦੀ 17 ਸਾਲਾ ਕੁੜੀ ’ਤੇ ਮਾੜੀ ਨਜ਼ਰ ਰੱਖ ਰਿਹਾ ਸੀ, ਜਿਸ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਉਹ ਨਹੀਂ ਸਮਝਿਆ ਤੇ ਅਪ੍ਰੈਲ ਮਹੀਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ।

ਥਾਣਾ ਪੁਲਸ ਨੇ ਸੂਰਜ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਬਨੇੜਾ, ਯੂ. ਪੀ. ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News