ਪਿਓ ਨੂੰ ਕੁੱਟ ਪੈਂਦੀ ਦੇਖ ਕੁੜੀ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸਿਰਫਿਰਾ ਆਸ਼ਕ ਜ਼ਖ਼ਮੀ ਪ੍ਰੇਮਿਕਾ ਨੂੰ ਲੈ ਕੇ ਹੋ ਗਿ
Wednesday, May 15, 2024 - 06:03 AM (IST)
ਫਿਲੌਰ (ਭਾਖੜੀ)– ਅੱਜ ਦਿਨ-ਦਿਹਾੜੇ ਲਗਭਗ 1.30 ਵਜੇ ਦੇ ਕਰੀਬੀ ਪਿੰਡ ਸੇਲਕੀਆਣਾ ਵਿਖੇ ਇਕ ਸਿਰਫਿਰੇ ਆਸ਼ਕ ਨੇ ਆਪਣੀ ਪ੍ਰੇਮਿਕਾ ਦੇ ਘਰ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਆਸ਼ਕ ਪ੍ਰੇਮਿਕਾ ਦੇ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਕੇ ਕੁੜੀ ਨੂੰ ਅਗਵਾ ਕਰਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਫਿਲੌਰ ਦੇ ਕਰੀਬੀ ਪਿੰਡ ਸੇਲਕੀਆਣਾ ਦਾ ਇਕ ਨੌਜਵਾਨ ਬੰਟੀ ਪਿੰਡ ਦੀ ਹੀ ਇਕ ਕੁੜੀ ਨੂੰ ਕੁਝ ਸਮਾਂ ਪਹਿਲਾਂ ਭਜਾ ਕੇ ਲੈ ਗਿਆ ਸੀ। ਇਸ ਦੌਰਾਨ ਕੁਝ ਸਮਾਂ ਪਾ ਕੇ ਕੁੜੀ ਵਾਲਿਆਂ ਨੇ ਉਸ ਨੂੰ ਲੱਭ ਲਿਆ ਤੇ ਵਾਪਸ ਘਰ ਲੈ ਆਏ। ਅੱਜ ਇਸੇ ਗੱਲ ਤੋਂ ਭੜਕੇ ਸਿਰਫਿਰੇ ਆਸ਼ਕ ਬੰਟੀ ਨੇ ਤੈਸ਼ ’ਚ ਆ ਕੇ ਆਪਣੇ 15-20 ਸਾਥੀਆਂ ਨਾਲ ਮਿਲ ਕੇ ਕੁੜੀ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਧਾਵਾ ਬੋਲ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਜਾਣ ਦਾ ਇੰਨਾ ਕ੍ਰੇਜ਼! ਕਿਸੇ ਹੋਰ ਦਾ ਪਾਸਪੋਰਟ ਲੈ ਏਅਪੋਰਟ ਪਹੁੰਚ ਗਿਆ ਨੌਜਵਾਨ, ਫਿਰ...
ਉਕਤ ਹਮਲਾਵਰਾਂ ਨੇ ਕੁੜੀ ਦੇ ਪਿਤਾ ਗੁਰਦਾਵਰ ਸਿੰਘ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ, ਜਦੋਂ ਕੁੜੀ ਦਾ ਪਿਓ ਗੁਰਦਾਵਰ ਸਿੰਘ ਉਨ੍ਹਾਂ ਨੂੰ ਰੋਕਣ ਲਈ ਆਇਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਉਸ ਦੀ ਵੀ ਬੁਰੀ ਤਰਾਂ ਕੁੱਟਮਾਰ ਕਰ ਦਿੱਤੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਆਪਣੇ ਪਿਤਾ ਦੀ ਕੁੱਟਮਾਰ ਹੁੰਦੀ ਦੇਖ ਕੇ ਦੂਜੀ ਮੰਜ਼ਿਲ ’ਤੇ ਕੰਮ ਕਰਦੀ ਕੁੜੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਪਣੀ ਵਾਹ-ਪੇਸ਼ ਨਾ ਚੱਲਦੀ ਦੇਖ ਕੇ ਕੁੜੀ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਪਰ ਸਿਰਫਿਰੇ ਆਸ਼ਕ ਤੇ ਉਸ ਦੇ ਸਾਥੀ ਕੁੜੀ ਦੇ ਪਿਓ ਦੀ ਕੁੱਟਮਾਰ ਕਰਦਿਆਂ ਕੁੜੀ ਨੂੰ ਜ਼ਖ਼ਮੀ ਹਾਲਤ ’ਚ ਗੱਡੀ ’ਚ ਸੁੱਟ ਕੇ ਅਗਵਾ ਕਰਕੇ ਫਰਾਰ ਹੋ ਗਏ।
ਗੰਭੀਰ ਰੂਪ ’ਚ ਜ਼ਖ਼ਮੀ ਕੁੜੀ ਦੇ ਪਿਓ ਗੁਰਦਾਵਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਕੁੜੀ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਦੇਵ ਸਿੰਘ ਚੌਕੀ ਇੰਚਾਰਜ ਲਸਾੜਾ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚ ਗਏ। ਏ. ਐੱਸ. ਆਈ. ਸੁਖਦੇਵ ਸਿੰਘ ਚੌਕੀ ਇੰਚਾਰਜ ਲਸਾੜਾ ਨੇ ਕਿਹਾ ਕਿ ਪੁਲਸ ਟੀਮ ਜਾਂਚ ’ਚ ਜੁਟੀ ਹੋਈ ਹੈ ਤੇ ਵਾਰਦਾਤ ’ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।