ਸਾਡਾ ਪੇਸ਼ਾ ਅਸੁਰੱਖਿਅਤ ਹੈ, ਇਸ ਲਈ ਜੋਤਸ਼ੀ ਦੇ ਕੋਲ ਜਾਣਾ ਆਮ ਗੱਲ ਹੈ: ਸ਼੍ਰੇਅਸ਼ ਤਲਪੜੇ

05/14/2024 2:48:50 PM

ਜਦੋਂ ਇਨਸਾਨ ਦਾ ਖ਼ੁਦ ਤੋਂ ਭਰੋਸਾ ਉੱਠ ਜਾਂਦਾ ਹੈ ਤਾਂ ਉਹ ਜੋਤਿਸ਼ ਦਾ ਸਹਾਰਾ ਲੈਂਦਾ ਹੈ। ...ਗ੍ਰਹਿ, ਨਛੱਤਰ ਅਤੇ ਜੋਤਿਸ਼ ’ਤੇ ਕਈ ਲੋਕਾਂ ਦਾ ਯਕੀਨ ਹੁੰਦਾ ਹੈ ਅਤੇ ਕੁਝ ਦਾ ਨਹੀਂ ਹੁੰਦਾ ਹੈ। ਇਸੇ ਵਿਸ਼ੇ ’ਤੇ ਨਿਰਦੇਸ਼ਕ ਸੋਹਮ ਪੀ. ਸ਼ਾਹ ‘ਕਰਤਮ ਭੁਗਤਮ’ ਨਾਂ ਦੀ ਫਿਲਮ ਲੈ ਕੇ ਆ ਰਹੇ ਹਨ। ਇਸ ’ਚ ਸ਼੍ਰੇਅਸ਼ ਤਲਪੜੇ, ਮਧੂ ਸ਼ਾਹ, ਵਿਜੇ ਰਾਜ ਤੇ ਅਕਸ਼ਾ ਪਰਦਾਸਨੀ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ‘ਕਰਤਮ ਭੁਗਤਮ’ 17 ਮਈ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ। ਅਜਿਹੇ ’ਚ ਫਿਲਮ ਬਾਰੇ ਸ਼੍ਰੇਅਸ਼ ਤਲਪੜੇ, ਮਧੂ ਸ਼ਾਹ, ਅਕਸ਼ਾ ਪਰਦਾਸਨੀ ਅਤੇ ਨਿਰਦੇਸ਼ਕ ਸੋਹਮ ਪੀ. ਸ਼ਾਹ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ :

ਤੁਸੀਂ ਸੀਰੀਅਸ ਅਤੇ ਕਾਮੇਡੀ ਦੋਵੇਂ ਤਰ੍ਹਾਂ ਦੇ ਕਿਰਦਾਰ ਇੰਨੀ ਚੰਗੀ ਤਰ੍ਹਾਂ ਕਿਵੇਂ ਨਿਭਾ ਲੈਂਦੇ ਹੋ?
ਮੈਨੂੰ ਲੱਗਦਾ ਹੈ ਕਿ ਭੂਮਿਕਾ ਭਾਵੇਂ ਕੋਈ ਵੀ ਹੋਵੇ, ਅਦਾਕਾਰਾਂ ਦਾ ਪੂਰਾ ਸਿਹਰਾ ਨਿਰਦੇਸ਼ਕਾਂ ਨੂੰ ਜਾਂਦਾ ਹੈ। ਜਿਸ ਤਰ੍ਹਾਂ ਉਹ ਲਿਖਦੇ ਹਨ, ਉਸ ਨੂੰ ਐਕਸਕਲੂਡ ਕਰਦੇ ਹਨ। ਉਨ੍ਹਾਂ ਦੇ ਦਿਮਾਗ਼ ’ਚ ਇਹ ਚੀਜ਼ਾਂ ਪਹਿਲਾਂ ਤੋਂ ਹੀ ਲਿਖੀਆਂ ਹੁੰਦੀਆਂ ਹਨ ਕਿ ਇਹ ਅਦਾਕਾਰ ਮੈਨੂੰ ਅਜਿਹਾ ਚਾਹੀਦਾ ਹੈ ਅਤੇ ਜਦੋਂ ਅਸੀਂ ਸਕ੍ਰਿਪਟ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਅੱਧੀਆਂ ਚੀਜ਼ਾਂ ਸਾਨੂੰ ਦਿਸਣ ਲੱਗ ਜਾਂਦੀਆਂ ਹਨ ਕਿ ਇਹ ਕਿਵੇਂ ਹੋਣਗੀਆਂ। ਸਾਨੂੰ ਥੀਏਟਰ ’ਚ ਇਹ ਗੱਲਾਂ ਸਿਖਾਈਆਂ ਜਾਂਦੀਆਂ ਹਨ ਕਿ ਤੁਸੀਂ ਇਕੱਲੇ ਕੁਝ ਨਹੀਂ ਕਰ ਸਕੋਗੇ, ਪੂਰੀ ਟੀਮ ਤੁਹਾਡੇ ਨਾਲ ਹੈ। ਭੂਮਿਕਾ ਭਾਵੇਂ ਕੋਈ ਵੀ ਹੋਵੇ, ਉਸ ਵਿਚ ਖੁਦ ਨੂੰ ਢਾਲਣਾ ਵੀ ਟੀਮ ਦੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ।

ਸ਼੍ਰੇਅਸ਼, ਕੀ ਤੁਸੀਂ ਅਸਲ ਜ਼ਿੰਦਗੀ ’ਚ ਕਦੇ ਆਪਣਾ ਹੱਥ ਦਿਖਾਇਆ ਹੈ?
ਹਾਂ, ਬੜੀ ਵਾਰ... ਅਦਾਕਾਰਾਂ ਦਾ ਤਾਂ ਕੰਮ ਇਹੋ ਹੈ। ਸਾਡਾ ਪੇਸ਼ਾ ਇੰਨਾ ਅਸੁਰੱਖਿਅਤ ਹੈ ਕਿ ਕੋਈ ਵੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਤੇ ਕੰਮ ਨਾ ਮਿਲਣ ’ਤੇ ਅਸੀਂ ਜੋਤਿਸ਼ੀਆਂ ਕੋਲ ਪਹੁੰਚ ਜਾਂਦੇ ਹਾਂ ਕਿ ਇਹ ਫਿਲਮ ਚੱਲੇਗੀ ਜਾਂ ਨਹੀਂ ਜਾਂ ਸਾਨੂੰ ਕੰਮ ਕਦੋਂ ਮਿਲੇਗਾ, ਇਹ ਸਭ ਤਾਂ ਚੱਲਦਾ ਰਹਿੰਦਾ ਹੈ ਪਰ ਇਸ ਦੇ ਨਾਲ ਹੀ ਮੈਂ ਰੱਬ ਨੂੰ ਮੰਨਦਾ ਹਾਂ। ਜ਼ਿੰਦਗੀ ’ਚ ਜੋ ਵੀ ਹੋਵੇਗਾ, ਰੱਬ ਦੀ ਮਰਜ਼ੀ ਹੋਵੇਗੀ।

ਸ਼੍ਰੇਅਸ਼ ਤਲਪੜੇ

ਕੀ ਕਦੇ ਕਿਸੇ ਜੋਤਸ਼ੀ ਨੇ ਤੁਹਾਨੂੰ ਕੋਈ ਅਜੀਬ ਸਲਾਹ ਦਿੱਤੀ ਹੈ?
ਮੈਨੂੰ ਲੱਗਦਾ ਹੈ ਕਿ ਸਿਰਫ਼ ਜੋਤਿਸ਼ੀਆਂ ਹੀ ਨਹੀਂ, ਤੁਸੀਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਿਲਦੇ ਹੋ। ਖ਼ਾਸ ਕਰਕੇ ਸਾਡੀ ਇੰਡਸਟਰੀ ’ਚ ਲੋਕ ਤੁਹਾਨੂੰ ਅਜੀਬੋ-ਗ਼ਰੀਬ ਸਲਾਹ ਦਿੰਦੇ ਰਹਿੰਦੇ ਹਨ। ਉਹ ਬਿਨਾਂ ਮੰਗੇ ਵੀ ਸਲਾਹ ਦਿੰਦੇ ਹਨ ਪਰ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਲਾਗੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਹੜੀਆਂ ਛੱਡਣਾ ਚਾਹੁੰਦੇ ਹੋ। ਇਸ ਦੇ ਨਾਲ ਹੀ ਤੁਹਾਡੇ ਦਿਮਾਗ਼ ਦਾ ਸੰਤੁਲਨ ਸਹੀ ਹੋਣਾ ਚਾਹੀਦਾ ਹੈ ਅਤੇ ਤੁਹਾਡਾ ਪਰਿਵਾਰ ਅਤੇ ਚੰਗੇ ਦੋਸਤ ਹੀ ਤੁਹਾਨੂੰ ਸਹੀ ਰਸਤਾ ਦਿਖਾ ਸਕਦੇ ਹਨ, ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ’ਚ ਅਪਣਾ ਸਕਦੇ ਹੋ।

ਕੀ ਤੁਸੀਂ ਕਦੇ ਹੱਥ ਦਿਖਾਇਆ ਹੈ ਜਾਂ ਕਿਸੇ ਜੋਤਸ਼ੀ ਨੇ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਅਦਾਕਾਰਾ ਬਣੋਗੇ?
ਜਿਵੇਂ ਕਿ ਸ਼੍ਰੇਅਸ਼ ਨੇ ਕਿਹਾ ਕਿ ਅਸੀਂ ਇੰਨੇ ਅਸੁਰੱਖਿਅਤ ਪੇਸ਼ੇ ’ਚ ਹੁੰਦੇ ਹਾਂ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਕੱਲ੍ਹ ਕੰਮ ’ਤੇ ਜਾਵਾਂਗੇ ਜਾਂ ਨਹੀਂ, ਸਕ੍ਰਿਪਟ ਮਿਲੇਗੀ ਜਾਂ ਨਹੀਂ। ਇਨ੍ਹਾਂ ਕੰਮਾਂ ਤੋਂ ਤੁਹਾਨੂੰ ਇਕ ਮਾਨਤਾ ਮਿਲਦੀ ਹੈ ਕਿ ਜੇ ਤੁਹਾਡੇ ਗ੍ਰਹਿਆਂ ’ਚ ਲਿਖਿਆ ਹੋਵੇਗਾ ਤਾਂ ਸਾਨੂੰ ਕੰਮ ਮਿਲੇਗਾ। ਸਿਰਫ਼ ਅਦਾਕਾਰ ਹੀ ਨਹੀਂ ਸਗੋਂ ਅਸੀਂ ਸਾਰੇ ਆਪਣੇ ਕਮਜ਼ੋਰ ਸਮੇਂ ’ਚ ਸਾਰੇ ਕੁਝ ਕਰਦੇ ਹਾਂ। ਆਪਣੇ ਬਾਰੇ ਜਾਣਨਾ ਚਾਹੁੰਦੇ ਹਾਂ। ਇਨਸਾਨ ਹੋਣ ਨਾਤੇ ਅਸੀਂ ਸਾਰੇ ਆਪਣੇ ਭਵਿੱਖ ਨੂੰ ਜਾਣਨ ਲਈ ਉਤਸੁਕ ਹੁੰਦੇ ਹਾਂ ਪਰ ਮੈਂ ਇਸ ’ਚ ਜ਼ਿਆਦਾ ਵਿਸ਼ਵਾਸ ਨਹੀਂ ਕਰਦੀ।

ਅਕਸ਼ਾ ਪਰਦਾਸਨੀ

ਗ੍ਰਹਿਆਂ ਦੀ ਚਾਲ ’ਤੇ ਤੁਸੀਂ ਕਿੰਨਾ ਕੁ ਯਕੀਨ ਕਰਦੇ ਹੋ?
 ਮੈਂ ਜੋਤਿਸ਼ ’ਚ ਯਕੀਨ ਨਹੀਂ ਕਰਦੀ। ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਮੈਂ ਫੇਲ੍ਹ ਹੋ ਰਹੀ ਹਾਂ ਅਤੇ ਉਸ ਸਮੇਂ ਕੋਈ ਮੈਨੂੰ ਕਹਿੰਦਾ ਹੈ ਕਿ ਤੁਹਾਨੂੰ ਅਜਿਹਾ ਕੁਝ ਕਰਨਾ ਚਾਹੀਦਾ ਹੈ ਤਾਂ ਮੈਂ ਉਸ ਸ਼੍ਰੇਣੀ ’ਚ ਨਹੀਂ ਜਾਣਾ ਚਾਹੁੰਦੀ। ਮੈਂ ਅਸਫਲਤਾ ਤੇ ਸਫਲਤਾ ਦੋਵੇਂ ਖ਼ੁਦ ਨੂੰ ਲੈ ਕੇ ਮੰਨਦੀ ਹਾਂ। ਮੈਂ ਅਾਪਣੇ ਅਾਪ ’ਤੇ ਯਕੀਨ ਕਰਦੀ ਹਾਂ ਅਤੇ ਰੱਬ ’ਤੇ ਭਰੋਸਾ ਕਰਦੀ ਹਾਂ। ਰੱਬ ਹਰ ਕਦਮ ’ਤੇ ਤੁਹਾਡੇ ਨਾਲ ਹੁੰਦਾ ਹੀ ਹੈ।

90 ਦੇ ਦਹਾਕੇ ’ਚ ਤੁਹਾਡਾ ਸਖ਼ਤ ਮੁਕਾਬਲਾ ਕਿਸ ਨਾਲ ਸੀ?
ਉਸ ਸਮੇਂ ਸੋਸ਼ਲ ਮੀਡੀਆ ਵਰਗੀਆਂ ਚੀਜ਼ਾਂ ਨਹੀਂ ਸਨ। ਮੈਂ ਆਪਣਾ ਰੋਲ ਕਰ ਕੇ ਨਿਕਲ ਜਾਂਦੀ ਸੀ। ਮੈਨੂੰ ਪਤਾ ਹੀ ਨਹੀਂ ਸੀ ਕਿ ਦੂਜੇ ਅਦਾਕਾਰ ਕੀ ਕਰ ਰਹੇ ਸਨ। ਮੈਂ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ। ਮੈਂ ਕਈ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚ ਮੇਰੇ ਕਈ ਸਹਿ-ਕਲਾਕਾਰ ਸਨ। ਉਸ ਸਮੇਂ ਮੇਰੇ ਸਟਾਫ ਵਾਲੇ ਦੱਸਦੇ ਸਨ ਕਿ ਉਸ ਨੇ ਅਜਿਹਾ ਕੀਤਾ ਹੈ। ਫਿਰ ਮੈਨੂੰ ਲੱਗਦਾ ਸੀ ਕਿ ਚੰਗਾ ਉਸ ਨੇ ਅਜਿਹਾ ਕੀਤਾ ਹੈ ਤਾਂ ਮੈਨੂੰ ਵੀ ਕਰਨਾ ਚਾਹੀਦਾ ਹੈ। ਮੁਕਾਬਲਾ ਤਾਂ ਜ਼ਰੂਰ ਹੁੰਦਾ ਹੋਵੇਗਾ ਕਿਉਂਕਿ ਜੇਕਰ ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਤਾਂ ਕੋਈ ਉਸ ਨਾਲੋਂ ਵੀ ਬਿਹਤਰ ਕਰਨਾ ਚਾਹੇਗਾ।

ਮਧੂ ਸ਼ਾਹ

ਜਦੋਂ ਕੋਈ ਐਕਟਰ ਨਿਰਦੇਸ਼ਕ ਵੀ ਹੁੰਦਾ ਹੈ ਤਾਂ ਉਸ ਨੂੰ ਨਿਰਦੇਸ਼ਿਤ ਕਰਨਾ ਕਿੰਨਾ ਔਖਾ ਹੁੰਦਾ ਹੈ?
 ਇਸ ਫਿਲਮ ’ਚ ਮੇਰੇ ਅਤੇ ਸ਼੍ਰੇਅਸ਼ ਵਿਚਾਲੇ ਅਜਿਹੀ ਕੋਈ ਸਮੱਸਿਆ ਨਹੀਂ ਆਈ। ਸਾਡੀ ਬਾਂਡਿੰਗ ਹੀ ਕੁਝ ਅਜਿਹੀ ਸੀ ਅਤੇ ਅਦਾਕਾਰ ਦੇ ਤੌਰ ’ਤੇ ਮੈਂ ਸ਼੍ਰੇਅਸ਼ ਨੂੰ ਨੇੜਿਓਂ ਜਾਣਦਾ ਸੀ। ਉਹ ਖੁਦ ਨਾਲ ’ਤੇ ਵੀ ਕਈ ਚੀਜ਼ਾਂ ’ਤੇ ਬਾਰੀਕੀ ਨਾਲ ਧਿਆਨ ਦਿੰਦੇ ਸਨ। ਇਸ ਲਈ ਸਾਡੇ ਵਿਚਕਾਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ, ਅਸਲ ’ਚ ਉਨ੍ਹਾਂ ਨੇ ਮੇਰੀ ਬੜੀ ਮਦਦ ਵੀ ਕੀਤੀ।

ਸੋਹਮ ਪੀ. ਸ਼ਾਹ
 


sunita

Content Editor

Related News