ਸੋਨੀਆ ਗਾਂਧੀ ਨੇ ਬਾਈਡੇਨ-ਕਮਲਾ ਹੈਰਿਸ ਨੂੰ ਜਿੱਤ ਲਈ ਚਿੱਠੀ ਲਿਖ ਕੇ ਦਿੱਤੀ ਵਧਾਈ
Sunday, Nov 08, 2020 - 01:22 PM (IST)
ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਜੋਅ ਬਾਈਡੇਨ ਦੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਦੇ ਪਹਿਲੀ ਬੀਬੀ ਉੱਪ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਸੋਨੀਆ ਗਾਂਧੀ ਨੇ ਬਾਈਡੇਨ ਨੂੰ ਭੇਜੇ ਸੰਦੇਸ਼ ਵਿਚ ਕਿਹਾ ਕਿ ਅਮਰੀਕਾ ਦੇ ਚੋਣ ਪ੍ਰਚਾਰ ਨੂੰ ਭਾਰਤ ਦੇ ਲੋਕਾਂ ਨੇ ਪਿਛਲੇ 1 ਸਾਲ ਦੌਰਾਨ ਨੇੜਿਓਂ ਦੇਖਿਆ ਹੈ। ਇਹ ਸਮਾਜਿਕ ਬਰਾਬਰੀ, ਗਲੋਬਲ ਵਿਕਾਸ ਲਈ ਤੁਹਾਡੇ ਵਿਚਾਰ ਅਤੇ ਸੋਚ ਸਾਡੇ ਨਾਲ ਵੀ ਜੁੜੀ ਹੋਈ ਹੈ। ਉਮੀਦ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਪਿਛਲੇ ਦਹਾਕੇ ਵਿਚ ਜੋ ਸਬੰਧ ਰਹੇ ਹਨ, ਤੁਹਾਡੀ ਅਗਵਾਈ ਵਿਚ ਹੋਰ ਮਜ਼ਬੂਤ ਹੋਣਗੇ।
ਇਹ ਵੀ ਪੜ੍ਹੋ: USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ
ਕਮਲਾ ਹੈਰਿਸ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਜਿੱਤ ਅਮਰੀਕੀ ਸੰਵਿਧਾਨ ਵਿਚ ਦਿੱਤੇ ਗਏ ਸਿਧਾਂਤਾ ਦੀ ਜਿੱਤ ਹੈ। ਇਹ ਜਿੱਤ ਅਮਰੀਕਾ ਦੇ ਗੈਰ-ਗੋਰੇ ਨਾਗਰਿਕਾਂ ਅਤੇ ਉੱਥੇ ਰਹਿਣ ਵਾਲੇ ਭਾਰਤੀਆਂ ਦੀ ਜਿੱਤ ਹੈ। ਤੁਹਾਡਾ ਚੁਣਿਆ ਜਾਣਾ ਲੋਕਤੰਤਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਸੋਨੀਆ ਨੇ ਉਮੀਦ ਜਤਾਈ ਕਿ ਬਾਈਡੇਨ ਅਤੇ ਕਮਲਾ ਹੈਰਿਸ ਦੀ ਅਗਵਾਈ 'ਚ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧ ਹੋਰ ਡੂੰਘੇ ਹੋਣਗੇ। ਸਾਡੇ ਖੇਤਰ ਨਾਲ ਹੀ ਦੁਨੀਆ 'ਚ ਵੀ ਸ਼ਾਂਤੀ ਅਤੇ ਵਿਕਾਸ ਦੀ ਨਵੀਂ ਦਿਸ਼ਾ ਮਿਲੇਗੀ। ਉੱਥੇ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਬਾਈਡੇਨ ਦੀ ਅਗਵਾਈ 'ਚ ਅਮਰੀਕਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਹੈਰਿਸ ਦੇ ਅਮਰੀਕਾ ਦੀ ਪਹਿਲੀ ਬੀਬੀ ਉੱਪ ਰਾਸ਼ਟਰਪਤੀ ਚੁਣੇ ਜਾਣ ਨੂੰ ਵੀ ਮਾਣ ਦਾ ਵਿਸ਼ਾ ਦੱਸਿਆ ਅਤੇ ਭਰੋਸਾ ਜਤਾਇਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਭਾਰਤ ਅਤੇ ਅਮਰੀਕਾ ਦੇ ਸਬੰਧ ਨਵੀਆਂ ਉੱਚਾਈਆਂ ਹਾਸਲ ਕਰਨਗੇ।
ਇਹ ਵੀ ਪੜ੍ਹੋ: USA ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣੀ ਕਮਲਾ ਹੈਰਿਸ
ਇਹ ਵੀ ਪੜ੍ਹੋ: 4 ਸਾਲ ਦੇ ਕਾਰਜਕਾਲ ਦੌਰਾਨ ਟਰੰਪ ਨੇ ਬੋਲੇ 20 ਹਜ਼ਾਰ ਤੋਂ ਜ਼ਿਆਦਾ ਝੂਠ !