ਸਮੁੰਦਰ ਕਿਨਾਰੇ ਤੋਂ ਬਰਾਮਦ ਹੋਈ ਅਫਗਾਨੀ ਚਰਸ, ਕਰੋੜਾਂ ''ਚ ਹੈ ਕੀਮਤ
Thursday, Aug 15, 2024 - 03:47 PM (IST)
ਸੂਰਤ (ਵਾਰਤਾ)- ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ.ਓ.ਜੀ.) ਦੀ ਟੀਮ ਨੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਹਜ਼ੀਰਾ ਇਲਾਕੇ ਦੇ ਸਮੁੰਦਰ ਕਿਨਾਰੇ ਤੋਂ 1,87,70,000 ਰੁਪਏ ਦੀ ਉੱਚ ਸ਼ੁੱਧਤਾ ਵਾਲੀ ਅਫਗਾਨੀ ਚਰਸ ਬਰਾਮਦ ਕੀਤੀ ਹੈ। ਐੱਸ.ਓ.ਜੀ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਜ਼ੀਰਾ ਸ਼ੈੱਲ ਕੰਪਨੀ ਦੇ ਪਿੱਛੇ ਟੈਂਕ ਨੰਬਰ 1001 ਅਤੇ 1002 ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਸਮੁੰਦਰ ਕਿਨਾਰੇ ਤੋਂ ਲਾਵਾਰਿਸ ਹਾਲਤ 'ਚ ਚਰਸ ਦੇ ਤਿੰਨ ਪੈਕਟ ਮਿਲੇ ਹਨ, ਜਿਸ ਦੀ ਕੀਮਤ 1,87,70,000 ਰੁਪਏ ਦੀ ਕੁੱਲ 3.754 ਕਿਲੋਗ੍ਰਾਮ ਪਾਬੰਦੀਸ਼ੁਦਾ ਜ਼ਬਤ ਕਰ ਲਈ ਹੈ।
ਇਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਆਰਥਿਕ ਲਾਭ ਲਈ ਸਮੁੰਦਰ ਰਾਹੀਂ ਤਸਕਰੀ ਕਰ ਕੇ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਹਜ਼ੀਰਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8