ਲੋਕਾਂ ਦੀ ਸਿਹਤ ਨਾਲ ਖਿਲਵਾੜ ! ਰਮਜ਼ਾਨ ਮੌਕੇ ਵੱਡੇ ਪੱਧਰ ''ਤੇ ਬਰਾਮਦ ਹੋਈ Expired ਖਜੂਰ
Monday, Feb 23, 2026 - 04:07 PM (IST)
ਕਾਨਪੁਰ- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮੁਨਾਫਾਖੋਰ ਸਰਗਰਮ ਹੋ ਗਏ ਹਨ। ਕਾਨਪੁਰ ਦੇ ਨੌਬਸਤਾ ਥਾਣਾ ਖੇਤਰ ਦੇ ਮਛਰੀਆ ਇਲਾਕੇ ਵਿੱਚ ਖੁਰਾਕ ਵਿਭਾਗ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਗੋਦਾਮ ਤੋਂ 10,000 ਕਿਲੋ (100 ਕੁਇੰਟਲ) ਜ਼ਹਿਰੀਲੀ ਖਜੂਰ ਜ਼ਬਤ ਕੀਤੀ ਹੈ। ਸੂਚਨਾ ਦੇ ਆਧਾਰ 'ਤੇ ਜਦੋਂ ਖੁਰਾਕ ਵਿਭਾਗ ਦੀ ਟੀਮ ਨੇ ਰਜਨੀਸ਼ ਟ੍ਰੇਡਰਜ਼ ਦੇ ਗੋਦਾਮ 'ਤੇ ਛਾਪਾ ਮਾਰਿਆ, ਤਾਂ ਉੱਥੇ ਹਾਲਾਤ ਦੇਖ ਕੇ ਅਧਿਕਾਰੀ ਹੈਰਾਨ ਰਹਿ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਜ਼ਬਤ ਕੀਤੀ ਗਈ ਇਸ ਖਜੂਰ ਦੀ ਕੀਮਤ ਲਗਭਗ 50 ਲੱਖ ਰੁਪਏ ਹੈ।
ਇਹ ਖਜੂਰ ਸਾਲ 2022-23 'ਚ ਹੀ ਐਕਸਪਾਇਰ ਹੋ ਚੁੱਕੀ ਸੀ। ਮੁਨਾਫਾਖੋਰ ਵਪਾਰੀ ਇਸ ਸੜੀ ਹੋਈ ਖਜੂਰ ਦੇ ਡਿੱਬਿਆਂ ਤੋਂ ਪੁਰਾਣੀ ਤਾਰੀਖ ਹਟਾ ਕੇ ਨਵੀਂ ਤਾਰੀਖ ਦੇ ਸਟਿੱਕਰ ਲਗਾ ਰਹੇ ਸਨ। ਇਸ ਜ਼ਹਿਰੀਲੀ ਖਜੂਰ ਨੂੰ ਆਉਣ ਵਾਲੇ ਹੋਲੀ ਅਤੇ ਰਮਜ਼ਾਨ ਦੇ ਤਿਉਹਾਰਾਂ ਦੌਰਾਨ ਬਾਜ਼ਾਰ 'ਚ ਤਾਜ਼ਾ ਮਾਲ ਦੱਸ ਕੇ ਵੇਚਣ ਦੀ ਯੋਜਨਾ ਸੀ। ਖੁਰਾਕ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ ਦੀ ਟੀਮ ਨੇ ਮੌਕੇ ਤੋਂ ਵੱਖ-ਵੱਖ ਬ੍ਰਾਂਡਾਂ ਦੇ 9 ਸੈਂਪਲ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ 'ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਜਾਨ ਨਾਲ ਸਿੱਧਾ ਖਿਲਵਾੜ ਹੈ। ਲੈਬ ਦੀ ਰਿਪੋਰਟ ਆਉਂਦੇ ਹੀ ਰਜਨੀਸ਼ ਟ੍ਰੇਡਰਜ਼ ਦੇ ਮਾਲਕਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
