ਹੁਣ ਨਹੀਂ ਬੱਚ ਸਕਣਗੇ ਚੋਰ, ਚੋਰੀ ਦੇ ਵਾਹਨ ਨੂੰ ਟੋਲ ਪਲਾਜ਼ਾ ''ਤੇ ਫੜ੍ਹੇਗਾ ਸਾਫਟਵੇਅਰ

08/25/2020 11:53:14 AM

ਚੰਡੀਗੜ੍ਹ/ਹਰਿਆਣਾ— ਹੁਣ ਚੋਰੀ ਕੀਤੇ ਵਾਹਨਾਂ ਨੂੰ ਲੈ ਕੇ ਚੋਰ ਦੌੜਨ 'ਚ ਸਫਲ ਨਹੀਂ ਹੋ ਸਕਣਗੇ, ਕਿਉਂਕਿ ਕੇਂਦਰ ਸਰਕਾਰ ਕੁਝ ਅਜਿਹਾ ਕਰਨ ਜਾ ਰਹੀ ਹੈ ਕਿ ਚੋਰੀ ਦੇ ਵਾਹਨ ਨੂੰ ਟੋਲ ਪਲਾਜ਼ਾ 'ਤੇ ਹੀ ਫੜ੍ਹਿਆ ਜਾ ਸਕੇਗਾ। ਹੁਣ ਦੇਸ਼ ਵਿਚ ਕਿਤੇ ਵੀ ਚੋਰੀ ਦੇ ਵਾਹਨ ਨੂੰ ਟੋਲ ਪਲਾਜ਼ਾ 'ਤੇ ਹੀ ਪਹਿਚਾਣ ਕੀਤੀ ਜਾ ਸਕੇਗੀ। ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ (ਐੱਚ. ਐੱਚ. ਏ. ਆਈ.) ਨੇ ਇਕ ਸਾਫਟਵੇਅਰ ਤਿਆਰ ਕੀਤਾ ਹੈ। ਇਸ ਸਾਫਟਵੇਅਰ ਨਾਲ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਕੈਮਰੇ ਕੁਨੈਕਟ ਹੋਣ ਤੋਂ ਬਾਅਦ ਸਟੇਟ ਹਾਈਵੇਅ ਅਤੇ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਸੀ. ਸੀ. ਟੀ. ਵੀ. ਕੈਮਰੇ ਵਲੋਂ ਸਕੈਨ ਕੀਤੀ ਜਾਵੇਗੀ। 

ਜੇਕਰ ਵਾਹਨ ਚੋਰੀ ਹੋਇਆ ਤਾਂ ਟੋਲ ਪਲਾਜ਼ਾ ਦਾ ਫਾਟਕ ਖੁੱਲ੍ਹੇਗਾ ਹੀ ਨਹੀਂ। ਇਹ ਇਕ ਅਜਿਹਾ ਸਾਫਟਵੇਅਰ ਹੈ, ਜਿਸ 'ਚ ਸਕੂਟਰ ਤੋਂ ਲੈ ਕੇ ਟਰੱਕ ਤੱਕ ਦਾ ਡਾਟਾਬੇਸ ਦੀ ਜਾਣਕਾਰੀ ਹੋਵੇਗੀ। ਸਾਫਟਵੇਅਰ ਦੀ ਮਦਦ ਨਾਲ ਚੋਰੀ ਹੋਏ ਵਾਹਨ ਨੂੰ ਸਕੈਨ ਕਰਨ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਟੋਲ ਪਲਾਜ਼ਾ ਦੇ ਕਰਮਚਾਰੀ ਨੂੰ ਮਿਲ ਜਾਵੇਗੀ। 

ਵਾਹਨ ਚੋਰੀ ਹੋਣ 'ਤੇ ਸਾਫਟਵੇਅਰ 'ਚ ਅਪਡੇਟ ਹੋਵੇਗਾ ਡਾਟਾ—
ਜੇਕਰ ਕੋਈ ਵਾਹਨ ਚੋਰੀ ਹੁੰਦਾ ਹੈ ਅਤੇ ਵਾਹਨ ਦੇ ਮਾਲਕ ਵਲੋਂ ਉਸ ਦੀ ਪੁਲਸ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਵਾਹਨ ਦੀ ਚੋਰੀ ਹੋਣ ਦੀ ਘਟਨਾ ਦੀ ਸਾਰੀ ਜਾਣਕਾਰੀ ਅਤੇ ਨੰਬਰ ਸਾਫਟਵੇਅਰ 'ਚ ਅਪਲੋਡ ਕਰ ਦਿੱਤੀ ਜਾਵੇਗੀ। ਜਿਸ ਦੇ ਜ਼ਰੀਏ ਕਿਸੇ ਵੀ ਟੋਲ ਪਲਾਜ਼ਾ ਤੋਂ ਚੋਰੀ ਦੇ ਵਾਹਨ ਦੇ ਲੰਘਣ ਤੋਂ ਉਸ ਦੀ ਜਾਣਕਾਰੀ ਤੁਰੰਤ ਮਿਲ ਜਾਵੇਗੀ। ਇਸ ਤੋਂ ਵਾਹਨ ਚੋਰੀ ਦੇ ਮਾਮਲਿਆਂ ਨੂੰ ਹੱਲ ਕਰਨ 'ਚ ਕਾਫੀ ਮਦਦ ਮਿਲੇਗੀ। ਇਸ ਸਾਫਟਵੇਅਰ ਨੂੰ ਲੈ ਕੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕਾਂ ਹੋ ਰਹੀਆਂ ਹਨ। ਛੇਤੀ ਹੀ ਇਸ ਸਿਸਟਮ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ਾ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਬਸ ਇੰਨਾ ਹੀ ਇਸ ਸਾਫਟਵੇਅਰ ਦੇ ਨਾਲ-ਨਾਲ ਟੋਲ ਪਲਾਜ਼ਾ 'ਤੇ ਪੁਲਸ ਚੌਕੀ ਬਣਾਉਣ ਨੂੰ ਲੈ ਕੇ ਵੀ ਵਿਚਾਰ ਕੀਤਾ ਜਾ ਰਿਹਾ ਹੈ।


Tanu

Content Editor

Related News