ਆਸਾਮ ਹੜ੍ਹ : ਖੁਦ ਪਾਣੀ ''ਚ ਉਤਰ ਕੇ ਲੋਕਾਂ ਦੀ ਜਾਨ ਬਚਾ ਰਹੇ ਹਨ ਇਹ ਵਿਧਾਇਕ, ਵੀਡੀਓ ਵਾਇਰਲ

07/14/2020 12:56:28 PM

ਆਸਾਮ- ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਆਸਾਮ ਸਰਕਾਰ 'ਚ ਵਿਧਾਇਕ ਮ੍ਰਿਣਾਲ ਸੌਕੀਆ ਸੁਦੂਰ ਪਿੰਡਾਂ 'ਚ ਹੜ੍ਹ ਦੇ ਪਾਣੀ 'ਚ ਅੱਧੇ ਡੁੱਬ ਚੁਕੇ ਪਿੰਡਾਂ 'ਚ ਜਾ ਕੇ ਲੋਕਾਂ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ। ਆਸਾਮ 'ਚ ਇਸ ਸਮੇਂ ਹੜ੍ਹ ਨਾਲ 24 ਜ਼ਿਲ੍ਹਿਆਂ ਦੇ 2,015 ਪਿੰਡਾਂ 'ਚ 13 ਲੱਖ ਲੋਕ ਪ੍ਰਭਾਵਿਤ ਹੋਏ ਹਨ।

 

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਧਾਇਕ ਮ੍ਰਿਣਾਲ ਸੌਕੀਆ ਹੜ੍ਹ ਦੇ ਪਾਣੀ 'ਚ ਇਕ ਪੱਟੇ 'ਤੇ ਬਿਠਾ ਕੇ ਲੋਕਾਂ ਨੂੰ ਰਾਹਤ ਕੰਮ ਟੀਮ ਦੀ ਕਿਸ਼ਤੀ ਤੱਕ ਲਿਆ ਰਹੇ ਹਨ। ਉਹ ਹੜ੍ਹ 'ਚ ਲਗਾਤਾਰ ਰਾਹਤ ਕੰਮ 'ਚ ਲੱਗੇ ਹੋਏ ਹਨ। ਉਨ੍ਹਾਂ ਦਾ ਇਹ ਵੀਡੀਓ ਗੁਹਾਟੀ 'ਚ 264 ਕਿਲੋਮੀਟਰ ਦੂਰ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਖੁਮਤਾਈ ਦਾ ਹੈ। ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਉਨ੍ਹਾਂ ਦੀ ਖੂਬ ਤਾਰੀਫ਼ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਆਪਣੀਆਂ ਗੱਡੀਆਂ ਤੋਂ ਹੇਠਾਂ ਨਾਲ ਉਤਰਨ ਵਾਲੇ ਨੇਤਾਵਾਂ ਲਈ ਮਿਸਾਲ ਹੈ ਮ੍ਰਿਣਾਲ ਸੌਕੀਆਂ ਵਰਗੇ ਨੇਤਾ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ।


DIsha

Content Editor

Related News