ਧੌਲਾਧਾਰ ਅਤੇ ਰੋਹਤਾਂਗ ਦੀਆਂ ਉੱਚੀਆਂ ਚੋਟੀਆਂ ’ਤੇ ਬਰਫਬਾਰੀ
Sunday, Apr 17, 2022 - 02:20 PM (IST)

ਸ਼ਿਮਲਾ– ਧੌਲਾਧਾਰ ਅਤੇ ਰੋਹਤਾਂਗ ਦੀਆਂ ਉੱਚੀਆਂ ਚੋਟੀਆਂ ’ਤੇ ਸ਼ਨੀਵਾਰ ਨੂੰ ਹੋਈ ਬਰਫਬਾਰੀ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਧਰਮਸ਼ਾਲਾ, ਪਾਲਮਪੁਰ ਅਤੇ ਬੈਜਨਾਥ ਦੇ ਆਸਪਾਸ ਦੇ ਇਲਾਕਿਆਂ ’ਚ ਮੀਂਹ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੇ ਨਾਲ ਹੀ ਪਾਲਮਪੁਰ ’ਚ ਤੇਜ਼ ਹਵਾਵਾਂ ਚੱਲੀਆਂ। ਕਈ ਥਾਵਾਂ ਤੋਂ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਬਨੂੜੀ ਅਤੇ ਹੋਲਟਾ ਵਿਚਕਾਰ ਭਾਰੀ ਦਰੱਖਤ ਦੀ ਟਾਹਣੀ ਡਿੱਗਣ ਕਾਰਨ ਦੋਪਹੀਆ ਵਾਹਨ ਚਾਲਕ ਸੁਰੇਸ਼ ਕੁਮਾਰ (57) ਦੀ ਮੌਕੇ ’ਤੇ ਹੀ ਮੌਤ ਹੋ ਗਈ।