ਬਰਫ ਦੀ ਸਫੈਦ ਚਾਦਰ ਨਾਲ ਢੱਕਿਆ ਗਿਆ ਉੱਤਰਾਖੰਡ (ਤਸਵੀਰਾਂ)

Wednesday, Dec 12, 2018 - 05:05 PM (IST)

ਬਰਫ ਦੀ ਸਫੈਦ ਚਾਦਰ ਨਾਲ ਢੱਕਿਆ ਗਿਆ ਉੱਤਰਾਖੰਡ (ਤਸਵੀਰਾਂ)

ਦੇਹਰਾਦੂਨ (ਭਾਸ਼ਾ)— ਉੱਤਰਾਖੰਡ 'ਚ ਉੱਚਾਈ ਵਾਲੇ ਖੇਤਰਾਂ ਵਿਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ 'ਚ ਹਲਕੀ-ਹਲਕੀ ਬਾਰਸ਼ ਪੈਣ ਨਾਲ ਠੰਡ ਵਧ ਗਈ ਹੈ। ਸੂਬੇ ਦੇ ਜ਼ਿਆਦਾਤਰ ਥਾਂਵਾਂ 'ਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਡਾਇਰੈਕਟਰ ਵਿਕ੍ਰਮ ਸਿੰਘ ਨੇ ਦੱਸਿਆ ਕਿ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਕਤਰੀ ਸਮੇਤ 2500 ਮੀਟਰ ਅਤੇ ਉਸ ਤੋਂ ਵਧ ਉੱਚਾਈ ਵਾਲੀਆਂ ਥਾਂਵਾਂ 'ਤੇ ਇਕ ਫੁੱਟ ਬਰਫਬਾਰੀ ਹੋਈ, ਜਦਕਿ ਹੇਠਲੇ ਇਲਾਕਿਆਂ ਵਿਚ ਹਲਕੀ-ਹਲਕੀ ਬਾਰਸ਼ ਪਈ ਹੈ।

 

PunjabKesari

ਉਨ੍ਹਾਂ ਨੇ ਦੱਸਿਆ ਕਿ ਦੇਹਰਾਦੂਨ ਜ਼ਿਲੇ ਵਿਚ ਚਕਰਾਤਾ ਅਤੇ ਮਸੂਰੀ ਦੇ ਨੇੜੇ ਧਨੋਲਟੀ ਵਿਚ ਵੀ ਬਰਫਬਾਰੀ ਹੋਈ ਹੈ। ਤੜਕੇ ਬਰਫਬਾਰੀ ਅਤੇ ਬਾਰਸ਼ ਕਾਰਨ ਠੰਡ ਵੱਧ ਗਈ ਹੈ। ਮੌਸਮ ਵਿਭਾਗ ਮੁਤਾਬਕ ਉੱਤਰਾਖੰਡ 'ਚ ਕੱਲ ਵੀ ਇਸ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ। ਬਰਫਬਾਰੀ ਕਾਰਨ ਸੜਕਾਂ ਬਰਫ ਨਾਲ ਢੱਕੀਆਂ ਗਈਆਂ ਹਨ।

 

PunjabKesari


author

Tanu

Content Editor

Related News